ਲਹਿਰਾਗਾਗਾ (ਸਮਾਜ ਵੀਕਲੀ): ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਅੰਮ੍ਰਿਤਸਰ ਤੇ ਕਪਰੂਥਲਾ ’ਚ ਬੇਅਬਦੀ ਦੀਆਂ ਘਟਨਾਵਾਂ ਨੂੰ ਅਤਿਅੰਤ ਮੰਦਭਾਗੀਆਂ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਸਿਟ’ ਦੇ ਨਾਲ ਕੇਂਦਰ ਅਤੇ ਕੌਮਾਂਤਰੀ ਏਜੰਸੀਆਂ ਨੂੰ ਸੂਬੇ ਦੇ ਵੋਟਾਂ ਸਮੇਂ ਅਜਿਹੀਆਂ ਘਟਨਾਵਾਂ ਵਾਪਰਨ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਂਕਿ ਉਨ੍ਹਾਂ ਨੂੰ ਕੇਂਦਰ ਦੀਆਂ ਜਾਂਚ ਏਜੰਸੀਆਂ ’ਤੇੇ ਵਿਸ਼ਵਾਸ ਨਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਬਹੁਤ ਨੇ ਦੁਖਾਂਤ ਝੱਲਿਆ ਹੈ ਇਸ ਸਾਜਿਸ਼ ਪਿੱਛੇ ਛਿਪ ਰਹੀਆਂ ਤਾਕਤਾਂ/ ਏਜੰਸੀਆਂ ਨੂੰ ਨੰਗੇ ਕਰਨਾ ਮੁੱਖ ਲੋੜ ਬਣ ਗਈ ਹੈ। ਇਥੇ ਬੀਬੀ ਭੱਠਲ ਨੇ ਕੇਜਰੀਵਾਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ’ਚ ਇੱਕ ਵੀ ਸਿੱਖ ਜਾਂ ਔਰਤ ਕੈਬਨਿਟ ’ਚ ਨਹੀ ਅਤੇ ਨਾ ਹੀ ਅੱਜ ਤੱਕ ਕਿਸੇ ਔਰਤ ਨੂੰ ਇੱਕ ਹਜ਼ਾਰ ਦਿੱਤਾ ਹੈ ਪਰ ਪੰਜਾਬ ਆ ਕੇ ਚੰਨੀ ਸਰਕਾਰ ’ਤੇ ਖਜਾਨਾ ਲੁਟਾਉਣ ਦੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਕੈਪਟਨ ਅਮਰਿੰਦਰ ਸਿੰਘ ਇੱਕੋ ਥੈਲੀ ਦੇ ਚੱਟੇ-ਵੱਟੇ ਹਨ, ਕਿਉਂਕਿ ਇਹ ਉਸ ਭਾਜਪਾ ਨਾਲ ਹੱਥ ਮਿਲਾ ਰਹੇ ਹਨ ਜੋ ਪੰਜਾਬ ਦੀ ਨੰਬਰ ਇੱਕ ਦੁਸ਼ਮਣ ਜਮਾਤ ਸਾਬਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਪਾਰਟੀ ਨਾਲ ਧੋਖਾ ਕਰਦਿਆਂ ਪਿੱਠ ਵਿੱਚ ਛੁਰਾ ਮਾਰਿਆ ਹੈ। ਜਿਸ ਨੂੰ ਕਦੇ ਵੀ ਲੋਕ ਮੁਆਫ਼ ਨਹੀਂ ਕਰਨਗੇ। ਬੀਬੀ ਭੱਠਲ ਨੇ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵਿਰੁੱਧ ਭੜਾਸ ਕੱਢਦਿਆਂ ਕਿਹਾ ਕਿ ਜੋ ਆਪਣੇ ਹਲਕੇ ਸੁਨਾਮ ਦਾ ਨਹੀਂ ਬਣਿਆ, ਲਹਿਰਾਗਾਗਾ ਹਲਕੇ ਦਾ ਕਿਵੇਂ ਬਣ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly