ਸਰਕਾਰੀ ਐਲੀਮੈਂਟਰੀ ਸਕੂਲ ਤਾਸ਼ਪੁਰ ਦੇ ਮੈਗਜ਼ੀਨ “ਨੰਨ੍ਹੀ ਕਲਮ” ਦੀ ਘੁੰਡ ਚੁਕਾਈ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਐਲੀਮੈਂਟਰੀ ਸਕੂਲ ਤਾਸ਼ਪੁਰ ਵਿਖੇ ਬਾਲ ਦਿਵਸ ਨੂੰ ਸਮਰਪਿਤ ਬਾਲ ਮੇਲਾ ਕਰਵਾਇਆ ਗਿਆ । ਹੈੱਡ ਟੀਚਰ ਚਰਨਜੀਤ ਕੌਰ ਦੀ ਅਗਵਾਈ ਹੇਠ ਸਕੂਲ਼ ਮੈਨੇਜਮੇਂਟ ਕਮੇਟੀ ਨਗਰ,ਅਧਿਆਪਕ ਸਟਾਫ਼, ਨਗਰ ਨਿਵਾਸੀਆਂ ਅਤੇ ਸਕੂਲ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਆਯੋਜਿਤ ਉਕਤ ਬਾਲ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਚੇਅਰਪਰਸਨ ਰਣਦੀਪ ਕੌਰ ਸ਼ਾਮਲ ਹੋਏ । ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਾਂਝੇ ਤੌਰ ਉੱਤੇ ਤਿਆਰ ਕੀਤੇ ਗਏ ਸਲਾਨਾ ਮੈਗਜ਼ੀਨ “ਨੰਨ੍ਹੀ ਕਲਮ” ਦੀ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ, ਸਕੂਲ ਸਟਾਫ ਅਤੇ ਪਿੰਡ ਵਾਸੀਆਂ ਵੱਲੋਂ ਘੁੰਢ ਚੁਕਾਈ ਦੀ ਰਸਮ ਅਦਾ ਕੀਤੀ ਗਈ।ਇਸ ਮੌਕੇ ਹੈੱਡ ਟੀਚਰ ਚਰਨਜੀਤ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਮੈਡਮ ਜਸਵਿੰਦਰ ਕੌਰ ਅਤੇ ਬੀ ਐੱਮ ਟੀ ਰਾਜੂ ਜੈਨਪੁਰੀ ਦੀ ਅਗਵਾਈ ਹੇਠ ਸਕੂਲ਼ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਜਿਸ ਦੀ ਪਿੰਡ ਵਾਸੀਆਂ ਨੇ ਖੂਬ ਪ੍ਰਸੰਸਾ ਕੀਤੀ।ਇਸ ਮੌਕੇ ਸਿਮਰਨ ,ਪਰਮਜੀਤ ਕੌਰ ,ਬਲਜੀਤ ਕੌਰ,ਸਾਦਨਾ,ਜਸਵਿੰਦਰ ਕੌਰ ,ਬਲਜਿੰਦਰ ਕੌਰ,ਹਰਜਿੰਦਰ ਸਿੰਘ, ਸਤਵੀਰ ਕੌਰ,ਰਾਜਵਿੰਦਰ ਕੌਰ ,ਮਨਜੀਤ ਕੌਰ ਆਦਿ ਹਾਜ਼ਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री, में जनजातीय गौरव दिवस का आयोजन
Next articleਦੋਸਤੀ ਦੀ ਸਿਫਤ