ਕਬੱਡੀ ਖੇਡਣ ਦੇ ਸ਼ੌਕ ਨੇ ਹੀ ਮੈਨੂੰ ਕਬੱਡੀ ਕਮੈਂਟੇਟਰ ਬਣਾ ਦਿੱਤਾ :- ਮਨਦੀਪ ਸਿੰਘ ਸਰਾਂ ਕਾਲੀਏ ਵਾਲਾ ।

(ਸਮਾਜ ਵੀਕਲੀ): ਧੰਨ ਧੰਨ ਸਵਾਮੀ ਸ਼ੰਕਰਾਪੁਰੀ ਜੀ ਮਹਾਰਾਜ ਦੀ ਗੱਦੀ ਵਿੱਚੋਂ ਧੰਨ ਧੰਨ ਸੱਚਖੰਡਵਾਸੀ ਸਵਾਮੀ ਬਚਨਪੁਰੀ ਜੀ ਮਹਾਰਾਜ ਨੂੰ ਮੰਨਦਾ ਆਪਣਾ ਆਦਰਸ਼। ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲਿਉ।ਕਬੱਡੀ ਖੇਡਣ ਦੇ ਸ਼ੌਕ ਨੇ ਹੀ ਮਨਦੀਪ ਨੂੰ ਕਬੱਡੀ ਕਮੈਂਟੇਟਰ ਬਣਾ ਦਿੱਤਾ।ਲੋਕਾਂ ਲਈ ਆਮ ਤੋਂ ਖ਼ਾਸ ਕਿਵੇਂ ਬਣਿਆ ਮਨਦੀਪ ਸਿੰਘ ਸਰਾਂ ਕਾਲੀਏ ਵਾਲਾ। ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ।ਅੱਜ ਬੋਲਦਾ ਗਰਾਊਂਡਾਂ ਵਿੱਚ ਨਾਂਅ ਤੇ ਦੁਨੀਆਂ ਕਬੱਡੀ ਕਮੈਂਟੇਟਰ ਦੇ ਤੌਰ ਤੇ ਜਾਣਦੀ ਆ। ਵੱਡੇ ਵੱਡੇ ਹੋ ਚੁੱਕੇ ਮਾਣ ਸਨਮਾਨ। ਪਿੰਡ ਕਾਲੀਏ ਜ਼ਿਲ੍ਹਾ ਮੋਗਾ ਦਾ ਵਸਨੀਕ ਮਨਦੀਪ ਸਿੰਘ ਸਰਾਂ। ਪਿਤਾ ਦਾ ਨਾਮ ਸਰਦਾਰ ਨਿੰਦਰ ਸਿੰਘ ਸਰਾਂ ਮਾਤਾ ਦਾ ਨਾਮ ਦਾ ਚਰਨਜੀਤ ਕੌਰ ਸਰਾਂ। ਮਨਦੀਪ ਦਾ ਜਨਮ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਨਾਲ 31/3/1989 ਨੂੰ ਘਰ ਵਿੱਚ ਹੋਇਆ।ਆਪ ਤੋਂ ਛੋਟੇ ਭਰਾ ਦਾ ਨਾਮ ਆ ਰੁਪਦੀਪ ਸਿੰਘ ਸਰਾਂ ਅਤੇ ਭੈਣ ਕੁਲਵਿੰਦਰ ਕੌਰ ਗਿੱਲ। ਪ੍ਰਾਇਮਰੀ ਸਕੂਲ ਤੋਂ ਲੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੱਕ +2 ਦੀ ਸਿੱਖਿਆ ਪ੍ਰਾਪਤ ਕੀਤੀ।

ਪਹਿਲੋਂ ਦਿਨੋਂ ਗਾਉਣ ਦਾ ਸ਼ੌਕੀਨ ਸੀ। ਸ਼ਨਿਚਰਵਾਰ ਬਾਲ ਸੂਹਾ ਲੱਗਣੀ ਅਤੇ ਮਨਦੀਪ ਨੇ ਗੀਤ ਸੁਣਾਉਣੇ, ਪਿੰਡ ਵਿੱਚ ਨਗਰ ਕੀਰਤਨ ਸਜਾਇਆ ਜਾਣਾ ਅਤੇ ਉੱਥੇ ਵੀ ਧਾਰਮਿਕ ਗੀਤ ਗਾਉਣੇ।ਫਿਰ ਹੌਲੀ ਹੌਲੀ ਕਬੱਡੀ ਮੇਲਿਆ ਤੇ ਜਾਣਾ ਸ਼ੁਰੂ ਕੀਤਾ।ਅਤੇ ਜਿਸ ਜਗ੍ਹਾ ਵੱਡੇ ਮੇਲੇ ਪੀਰਾਂ ਫ਼ਕੀਰਾਂ ਦੇ ਲੱਗਦੇ ਸੀ ਤੇ ਵੱਡੇ ਕਲਾਕਾਰਾਂ ਨੇ ਆਉਂਣਾ ਤੇ ਇਨ੍ਹਾਂ ਨੂੰ ਵੀ ਟਾਈਮ ਮਿਲ ਜਾਂਦਾ ਸੀ।ਹੌਲੀ ਹੌਲੀ ਸਮਾਂ ਲੱਗਦਾ ਗਿਆ ਅਤੇ ਵੱਡੇ ਉਸਤਾਦ ਲੋਕਾਂ ਦੇ ਆਸ਼ੀਰਵਾਦ ਮਿਲਦੇ ਰਹੇ। ਇਲਾਕੇ ਭਰ ਦੇ ਜਿੰਨੇ ਖੇਡ ਮੇਲੇ ਹੁੰਦੇ ਤੇ ਉੱਥੇ ਜਾਂ ਕਿ ਮੈਚ ਬੋਲਣੇ ਸ਼ੁਰੂ ਕੀਤੇ।ਜਿਸ ਦਿਨ ਮਨਦੀਪ ਨੇ ਅੱਧੀ ਰਾਤ ਆਉਣਾ ਲੋਕ ਆਪਣੀ ਨੀਂਦ ਲੈ ਕਿ ਜਾਗ ਜਾਂਦੇ ਸੀ।ਅੱਜ ਸੰਘਰਸ਼ ਬੋਲਦਾ ਬੰਦੇ ਦਾ, ਪਹਿਲਾਂ ਮੋਟਰਸਾਈਕਲ ਮਹੇਸ਼ਰੀ ਸੰਧੂਆਂ ਮਿਲਿਆ। ਮਾੜੇ ਟਾਈਮ ਵਿੱਚ ਵੀ ਪ੍ਰਵਾਸੀ ਵੀਰਾਂ ਵੱਲੋਂ ਮੱਦਦ ਕੀਤੀ ਗਈ।ਹੋਰ ਅਨੇਕਾਂ ਮਾਣ ਸਨਮਾਨ ਜਿੱਤ ਕਿ ਆਪਣੇ ਪਿੰਡ ਦੀ ਝੋਲੀ ਪਾਏ। ਸਾਈਕਲ, ਬੁਲਟ ਮੋਟਰਸਾਈਕਲ ਦੀ ਨਕਦ ਰਾਸ਼ੀ ਅਮਰੀਕਾ ਵਾਲੇ ਭਰਾਵਾਂ ਵੱਲੋਂ ਗੋਲਡ ਰਿੰਗ,ਚਾਰ ਐਲ.ਈ.ਡੀ ਟੀਵੀ,ਜੂਸਰ, ਘੜੀਆਂ,ਅਮਰੀਕਨ ਗਾਂ ਦੀ ਨਕਦ ਰਾਸ਼ੀ, ਅਨੇਕਾਂ ਕੱਪ ਟਰਾਫੀਆਂ ਮਿਲੀਆਂ।

ਇਸੇ ਕਬੱਡੀ ਸੀਜ਼ਨ ਦੌਰਾਨ 13 ਮਾਰਚ 2023 ਨੂੰ ਘਰਿਆਲਾ ਪੱਟੀ ਜ਼ਿਲ੍ਹਾ ਤਰਨਤਾਰਨ ਬਿੱਲਾ ਗਿੱਲ ਦੀਨੇਵਾਲਿਆਂ ਲੰਡਨ ਮਾਝੇ ਦਾ 4×4 ਪ੍ਰਮੋਟਰ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ, ਹਰਜਿੰਦਰ ਸਿੰਘ ਗਿੱਲ ਸਰਪੰਚ ਦੀਨੇਵਾਲ,ਸਿਮਰ ਗਿੱਲ ਦੀਨੇਵਾਲ ਲਾਡ ਜੋਹਲ ਆਸਟ੍ਰੇਲੀਆ,ਜੱਗੀ ਹੁੰਦਲ ਬੋਬੀ ਪੰਨੂ, ਮਨਦੀਪ ਸਰਪੰਚ ਖੱਬੇਡੋਗਰੇ ਵੱਲੋਂ ਹੋਂਡਾ ਇਮੇਜ਼ ਗੱਡੀ ਨਾਲ ਸਨਮਾਨਿਤ ਕੀਤਾ ਗਿਆ। ਤਿੰਨ ਸਾਲ ਵਿਦੇਸ਼ਾਂ ਦੀ ਧਰਤੀ ਸਿੰਘਾਪੁਰ, ਮਲੇਸ਼ੀਆ ਬੋਲ ਬੋਲੇ। ਜੂਪੀ, ਮਾਲਵਾ, ਮਾਝਾ, ਦੁਆਬਾ ਦੇ ਦਰਸ਼ਕ ਅੱਜ ਵੀ ਬਹੁਤ ਮਾਣ ਸਤਿਕਾਰ ਦਿੰਦੇ ਆ। ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸੁੱਖ ਧਾਲੀਵਾਲ ਐਂਮ ਪੀ ਕੈਨੇਡਾ,ਸ੍ਰਪਸਤ ਨੀਟੂ ਕੰਗ,ਨੈਸ਼ਨਲ ਕਬੱਡੀ ਅਸੋਸੀਏਸ਼ਨ ਸਰੀ ਬੀ ਸੀ ਕੈਨੇਡਾ ਦੇ ਪ੍ਰਧਾਨ ਇਕਬਾਲ ਸਿੰਘ ਸਵੈਚ ਕੈਨੇਡਾ,ਵਾਇਸ ਪ੍ਰਧਾਨ ਛਿੰਦਾ ਅੱਚਰਵਾਲ ਕੈਨੇਡਾ, ਸੈਕਟਰੀ ਰਾਜ ਪੁਰੇਵਾਲ,ਯੰਗ ਸਪੋਰਟਸ ਕਬੱਡੀ ਕਲੱਬ ਸਰੀ ਕੈਨੇਡਾ ਦੇ ਪ੍ਰਧਾਨ ਇੰਦਰਜੀਤ ਗਿੱਲ ਰੂੰਮੀ,ਚਰਨਜੀਤ ਬਰਾੜ ਡੱਗਰੂ,ਜੋਨਾ ਬੋਲੀਨਾ, ਰਾਜ ਬੱਧਣੀ, ਹਰਵਿੰਦਰ ਲੱਡੂ ਜਹਾਂਗੀਰ, ਜੁਗਰਾਜ ਬਰਾੜ ਮਾਹਲਾ, ਨਵੀਂ ਦੀ ਅੱਚਰਵਾਲ, ਤਰਸੇਮ ਮੱਲੀਆਂ,ਬਿੱਕਰ ਸਰਾਏ,ਕੁਲਵੀਰ ਦੂਲੇ,ਗੋਲਡੀ ਖੱਟੜਾ, ਨਿਰਭੈ ਗਰੇਵਾਲ, ਪਾਲੀ ਬੰਦੇਜਾਂ, ਰਮਨਦੀਪ ਝੱਜ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੱਸ ਗਗੜਾ ਦਾ ਵੀਰ ਗੋਨਾ ਸੰਧੂ ਇਨ੍ਹਾਂ ਵੀਰਾਂ ਦਾ ਹਮੇਸ਼ਾ ਰਿਣੀ ਰਹਾਂਗਾ।ਇਹ ਸਾਰੀ ਜਾਣਕਾਰੀ ਸਾਡੇ ਪ੍ਰਤੀਨਿਧ ਨਾਲ ਸਾਂਝੀ ਕੀਤੀ ਗਈ।ਅਸੀਂ ਵੀ ਦੁਆਵਾਂ ਦਿੰਦੇ ਹਾਂ ਕਿ ਮਨਦੀਪ ਸਿੰਘ ਸਰਾਂ ਕਾਲੀਏ ਵਾਲਾ ਕਬੱਡੀ ਕਮੈਂਟੇਟਰ ਹੋਰ ਤਰੱਕੀ ਕਰੇ ਅਤੇ ਹੋਰ ਮੱਲਾਂ ਮਾਰੇ। ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਵਾਹਰਪੁਰ ਸਰਕਾਰੀ ਸਕੂਲ ਵਿੱਚ ਹਾਜ਼ਰੀ ਰਜਿਸਟਰ ਚੈਕ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ।
Next articleਆਦਤਾਂ ਡੋਬਦੀਆਂ ਵੀ ਨੇ ਤੇ ਤਾਰਦੀਆਂ ਵੀ