ਮੁਹੱਬਤ

ਸੁਰਜੀਤ ਸਾਰੰਗ

(ਸਮਾਜ ਵੀਕਲੀ)

ਹਰ ਦਿਨ ਕੁਝ ਨਵਾਂ ਹੀ  ਸਿਖਦੇ  ਰਹਿਣਾ ਹੈ।
ਡਿੱਗ ਕੇ ਆਪ ਹੀ ਚਲਣਾ ਹੈ।
ਮੈਂ ਬਹੁਤ ਅਣਜਾਣ ਹਾਂ।
ਉਹ ਉਸ ਨੂੰ ਬਿਲਕੁਲ ਨਹੀਂ
ਪਤਾ।
ਮੁਹੱਬਤ ਕੀ ਹੁੰਦੀ ਹੈ।
ਉਸ ਨੇ ਪੁਛਿਆ ਸੀ ਕਿੰਨੀ ਵਾਰ ।
ਮੈਂ ਕਿਤਨੀ ਵਾਰ ਦੱਸਿਆ ਕਿ ਮੇਰਾ ਤੈਨੂੰ ਮਿਲਣਾ ਮੀਲਾਂ ਦੂਰ ਹੈ।
ਤਾਂ ਵੀ ਮਹਿਸੂਸ ਕਰਨਾ ਮੁਹੱਬਤ ਹੀ ਤਾਂ ਹੈ।
ਕਦੀ ਤਾਂ ਉਹ ਮੇਰੇ ਨਾਲ ਗੱਲ
ਤੱਕ ਨਹੀਂ ਕਰਦੀ।
ਬਾਅਦ ਵਿਚ ਮਾਫ਼ੀ ਮੰਗਦੀ ਹੈ।
ਆਖਦੀ ਹੈ ਤੁਸੀਂ ਖੁਦ ਹੀ ਕਹਿੰਦੇ ਹੋ।
ਮੁਹੱਬਤ ਕਰਨ ਵਾਲੇ ਬੋਲਦੇ ਨਹੀਂ ਹੁੰਦੇ।
ਸੱਚ ਮੁੱਚ ਬਹੁਤ ਭੋਲੀ ਹੈ ਊਹ।
ਇਕ ਦਿਨ ਊਸ ਨੇ ਪੁੱਛਿਆ ਸੀ ਸੰਬਧ ਕੀ ਹੁੰਦੇ ਨੇ
ਸਾਡਾ ਆਪਸੀ ਸੰਬਧ ਕੀ ਹੈ।
ਮੈਂ ਸਮਝਾਇਆ ਉਸ ਨੂੰ ਮੁੱਹਬਤ ਰਿਸ਼ਤਿਆਂ ਦਾ ਆਸਰਾ ਭਾਲਦੀ ਹੈ।
ਆਪਣੇ ਸਕੂਨ ਵਿਚ ਜਿਊਣ ਲੱਗਦੀ ਹੈ।
ਫਿਰ ਉਹ ਪੁੱਛਦੀ ਹੈ ਕਿਵੇਂ।
ਮੈਂ ਸੂਰਜ ਵੱਲ ਉਂਗਲ ਕਰਕੇ
ਰੋਸ਼ਨੀ ਨੂੰ ਨਹੀਂ ਪਤਾ ਕਿ ਉਸ
ਦਾ ਸੂਰਜ ਨਾਲ ਕੀ ਸੰਬਧ ਹੈ।
ਪਰ  ਹਮੇਸ਼ਾ ਕਾਲ ਤੋਂ ਆਦਿ ਤੋਂ ਜੁਗਾਦਿ ਤੱਕ।
ਬਸ ਇਸੇ ਤਰ੍ਹਾਂ ਅਸੀਂ ਹਾਂ।
ਇਸੇ ਤਰ੍ਹਾਂ ਸਾਡੀ ਪਾਕ ਮੁਹੱਬਤ।।
ਸੁਰਜੀਤ ਸਾਰੰਗ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMahatma Gandhi’s statue vandalised in K’taka village; CM calls it ‘anti-national act’
Next articleਸੋਚਾਂ ਦਾ ਪਰਿੰਦਾ