HOME ਲੰਬੀ ਉਡੀਕ ਖਤਮ: ਨਵਾਂ ਪਟੋਲੋ ਬ੍ਰਿਜ ਆਵਾਜਾਈ ਲਈ ਖੋਲਿਆ

ਲੰਬੀ ਉਡੀਕ ਖਤਮ: ਨਵਾਂ ਪਟੋਲੋ ਬ੍ਰਿਜ ਆਵਾਜਾਈ ਲਈ ਖੋਲਿਆ

2
ਕੈਪਸ਼ਨ ਨਵੇਂ ਖੋਲੇ ਗਏ ਬ੍ਰਿਜ ਦੀ ਇੱਕ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਤੋਂ ਵੈਸਟ ਮਨਿਸਟਰ ਅਤੇ ਵੈਨਕੂਵਰ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਅਕਸਰ ਪੇਸ਼ ਆਉਂਦੀਆਂ ਟਰੈਫਿਕ ਸਮੱਸਿਆਵਾ ਦਾ ਕਾਫੀ ਹੱਦ ਤੱਕ ਹੱਲ ਹੋਣ ਦੀ ਆਸ ਬੱਝੀ ਹੈ ਕਿਉਂਕਿ ਲੰਬੇ ਸਮੇਂ ਤੋਂ ਉਡੀਕ ਕੀਤੇ ਜਾ ਰਹੇ ਪੈਟੂਲੋ ਬ੍ਰਿਜ਼ ਦੇ ਨਵੇਂ ਬਦਲ ’ਤੇ ਅੱਜ ਆਖ਼ਿਰਕਾਰ ਇੱਕ ਉੱਤਰ ਵੱਲ ਜਾਣ ਵਾਲੀ ਲੇਨ ਟ੍ਰੈਫ਼ਿਕ ਲਈ ਖੋਲ੍ਹ ਦਿੱਤੀ ਗਈ ਹੈ। ਇਹ ਕਦਮ ਪੁਲ ਦੇ ਤਬਕਾਵਾਰ ਖੋਲ੍ਹੇ ਜਾਣ ਦੀ ਪ੍ਰਕਿਰਿਆ ਦਾ ਪਹਿਲਾ ਪੜਾਅ ਮੰਨਿਆ ਜਾ ਰਿਹਾ ਹੈ। ਇਸ ਲੇਨ ਦੇ ਖੁਲ੍ਹਣ ਨਾਲ ਸਰੀ ਤੋਂ ਨਿਊ ਵੈਸਟਮਿਨਸਟਰ ਵੱਲ ਫ੍ਰੇਜ਼ਰ ਦਰਿਆ ਪਾਰ ਕਰਨ ਵਾਲੇ ਵਾਹਨਾਂ ਨੂੰ ਸਿੱਧਾ ਨਵੇਂ ਪੁਲ ਰਾਹੀਂ ਗੁਜ਼ਰਣ ਦੀ ਸਹੂਲਤ ਮਿਲੇਗੀ। ਅਧਿਕਾਰੀਆਂ ਮੁਤਾਬਕ ਆਉਣ ਵਾਲੇ ਹਫ਼ਤਿਆਂ ਵਿੱਚ ਟ੍ਰੈਫ਼ਿਕ ਨੂੰ ਹੌਲੀ-ਹੌਲੀ ਹੋਰ ਲੇਨਾਂ ’ਤੇ ਤਬਦੀਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੁਰਾਣਾ ਪੈਟੂਲੋ ਬ੍ਰਿਜ਼ ਲੰਮੇ ਸਮੇਂ ਤੋਂ ਟ੍ਰੈਫ਼ਿਕ ਦਬਾਅ ਅਤੇ ਸੁਰੱਖਿਆ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰਦਾ ਆ ਰਿਹਾ ਸੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਚੜਦੀ ਕਲਾ ਐਸੋਸੀਏਸ਼ਨ ਵੱਲੋਂ ਕਲੱਬ 16 ਦੀ ਟੀਮ ਦਾ ਸਨਮਾਨ
Next articleਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਸੇਵਾ 27 ਦਸੰਬਰ ਨੂੰ ਹੋਵੇਗੀ