*ਲੋਈ ਪਰਿਵਾਰ ਦੇ ਸਹਿਯੋਗ ਨਾਲ ਡਾ. ਅੰਬੇਡਕਰ ਐਜੂਕੇਸ਼ਨ ਸੋਸਾਇਟੀ (ਰਜ਼ਿ.) ਮੰਡੀ ਦਾ ਉਪਰਾਲਾ*
ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)-ਲਾਗਲੇ ਪਿੰਡ ਮੰਡੀ ਵਿਖੇ ਡਾ. ਅੰਬੇਡਕਰ ਐਜੂਕੇਸ਼ਨ ਸੋਸਾਇਟੀ (ਰਜ਼ਿ.) ਮੰਡੀ ਵਲੋਂ ਡਾ. ਬੀ. ਆਰ. ਅੰਬੇਡਕਰ ਭਵਨ ਮੰਡੀ ਵਿਖੇ ਸਵ. ਫਕੀਰ ਚੰਦ ਲੋਈ ਜੀ ਦੀ ਯਾਦ ’ਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮੂਹ ਲੋਈ ਪਰਿਵਾਰ ਨੇ ਆਪਣੇ ਬਜ਼ੁਰਗਾਂ ਸਵ. ਫਕੀਰ ਚੰਦ ਲੋਈ ਤੇ ਮਾਤਾ ਚਿੰਤੀ ਲੋਈ ਦੀ ਯਾਦ ’ਚ ਮਿ੍ਰਤਕ ਸਰੀਰ ਰੱਖਣ ਵਾਲਾ ਭੇਂਟ ਕੀਤਾ। ਇਸ ਮੌਕੇ ਬੋਲਦਿਆਂ ਡਾ. ਅੰਬੇਡਕਰ ਐਜੂਕੇਸ਼ਨ ਸੋਸਾਇਟੀ (ਰਜ਼ਿ.) ਮੰਡੀ ਦੇ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਲੋਈ ਪਰਿਵਾਰ ਦਾ ਹਮੇਸ਼ਾ ਵੀ ਪਿੰਡ ਦੇ ਵਿਕਾਸ ਤੇ ਸਮਾਜਿਕ ਕਾਰਜਾਂ ’ਚ ਵਿਸ਼ੇਸ਼ ਯੋਗਦਾਨ ਰਿਹਾ ਹੈ।
ਇਸ ਮੌਕੇ ਮਨੋਜ ਕੁਮਾਰ ਲੋਈ, ਦਲਜੀਤ ਲੋਈ, ਪ੍ਰੇਮ ਚੰਦ ਲੋਈ, ਸੀਤਾ ਲੋਈ, ਸਰਪੰਚ ਬਲਵਿੰਦਰ ਕੌਰ, ਨੰਬਰਦਾਰ ਅਵਤਾਰ ਸਿੰਘ, ਜੋਗਾ ਸਿੰਘ ਪੰਚਾਇਤ ਮੈਂਬਰ, ਨਰਾਣਿ ਸਿੰਘ ਪੰਚਾਇਤ ਮੈਂਬਰ,, ਮਨੋਜ ਕੁਮਾਰ ਡਿੰਪੀ ਪੰਚਾਇਤ ਮੈਂਬਰ, ਰਵਿੰਦਰ ਕੁਮਾਰ ਕੁੱਕੂ ਸਾਬਕਾ ਸਰਪੰਚ, ਹਰਜੀਤ ਸਿੰਘ ਢਿੱਲੋਂ, ਗੁਰਦਾਵਰ ਸਿੰਘ ਗਾਬਾ, ਨੰਬਰਦਾਰ ਕਮਲੇਸ਼ ਕੁਮਾਰ ਕੇਸ਼ੀ, ਸ਼ਰਨਜੀਤ ਸਿੰਘ ਪੰਚਾਇਤ ਮੈਂਬਰ, ਜਤਿੰਦਰ ਸਿੰਘ ਕਾਲਾ ਮਾਲਕ ਅਪਨਾ ਸਟੋਰ ਅੱਪਰਾ, ਅਭਿਸ਼ੇਕ ਸਿੰਘ ਭਾਜਪਾ ਮੰਡਲ ਪ੍ਰਧਾਨ ਅੱਪਰਾ, ਗੁਰਦਾਵਰ ਸਿੰਘ ਚੱਕੀ ਵਾਲੇ, ਅਮਰੀਕ ਸਿੰਘ ਮੀਕਾ, ਰਵਿੰਦਰ ਸਿੰਘ ਲੋਹਗੜ ਤੇ ਹੋਰ ਮੋਹਤਬਰ ਤੇ ਪਿੰਡ ਮੰਡੀ ਦੀਆਂ ਵੱਖ ਵੱਖ ਸੰਸਥਾਵਾਂ ਦੇ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਹਾਜ਼ਰ ਸਨ। ਇਸ ਮੌਕੇ ਸਮੂਹ ਮੋਹਤਬਰਾਂ ਵਲੋਂ ਲੋਈ ਪਰਿਵਾਰ ਦੇ ਸਮੂਹ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly