ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਵਿੱਚ ਸ਼ਨਿਚਰਵਾਰ ਨੂੰ ਤੇਜ਼ ਹਵਾਵਾਂ ਚੱਲਣ ਨਾਲ ਹਵਾ ਦੇ ਪੱਧਰ ਵਿੱਚ ਅੰਸ਼ਕ ਸੁਧਾਰ ਹੋਇਆ ਅਤੇ ਅਗਲੇ ਦੋ ਦਿਨਾਂ ਵਿੱਚ ਫਿਜ਼ਾ ਹੋਰ ਸਾਫ਼ ਹੋਣ ਦੀ ਉਮੀਦ ਹੈ। ਮੌਸਮ ਮਾਹਿਰਾਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਮੀਰ ਏਪ ਅਨੁਸਾਰ ਸ਼ਨਿਚਰਵਾਰ ਸਵੇਰੇ 8 ਵਜੇ ਸ਼ਹਿਰ ਦਾ ਹਵਾ ਕੁਆਲਿਟੀ ਸੂਚਕਾਂਕ (ਏਕਿਊਆਈ) 449 ਦਰਜ ਕੀਤਾ ਗਿਆ ਜੋ ‘ਗੰਭੀਰ’ ਵਰਗ ਵਿੱਚ ਆਉਂਦਾ ਹੈ। ਸ਼ੁੱਕਰਵਾਰ ਨੂੰ ਇਹ 462 ਸੀ।
ਕਾਬਿਲੇ ਗੌਰ ਹੈ ਕਿ ਸਿਫਰ ਤੋਂ 50 ਵਿਚਾਲੇ ‘ਚੰਗਾ’, 51 ਤੋਂ 100 ਵਿਚਾਲੇ ‘ਸੰਤੋਸ਼ਜਨਕ’, 101 ਤੋਂ 200 ਵਿਚਾਲੇ ‘ਮੱਧਮ’ 201 ਤੋਂ 300 ਵਿਚਾਲੇ ‘ਖਰਾਬ, 301 ਤੋਂ 400 ਵਿਚਾਲੇ ‘ਬਹੁਤ ਮਾੜਾ’ ਅਤੇ 401 ਤੋਂ 500 ਵਿਚਾਲੇ ‘ਗੰਭੀਰ’ ਮੰਨਿਆ ਜਾਂਦਾ। ਪਾਬੰਦੀ ਦੇ ਬਾਵਜੂਦ ਵੀਰਵਾਰ ਨੂੰ ਦੀਵਾਲੀ ਦੇ ਮੌਕੇ ’ਤੇ ਵਧੇੇਰੇ ਪਟਾਖ਼ੇ ਚਲਾਉਣ ਅਤੇ ਗੁਆਂਢੀ ਸੂਬਿਆਂ ਵਿੱਚ ਪਰਾਲੀ ਸਾੜੇ ਜਾਣ ਦੇ ਮਾਮਲਿਆਂ ਵਿੱਚ ਵਾਧੇ ਕਾਰਨ ਤਿਉਹਾਰ ਬਾਅਦ ਦਿੱਲੀ ਵਿੱਚ ਹਵਾ ਦਾ ਪੱਧਰ ਬੀਤੇ ਪੰਜ ਸਾਲਾਂ ਵਿੱਚ ਸਭ ਤੋਂ ਖਰਾਬ ਵਰਗ ਵਿੱਚ ਪਹੁੰਚ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly