ਲੱਤ ‘ਤੇ ਪਲੱਸਤਰ ਲੱਗਾ ਹੋਣ ਦੇ ਬਾਵਜੂਦ ਕੁਲਚੇ ਵੇਚ ਕੇ ਗੁਜਾਰਾ ਕਰ ਰਿਹੈ ਕੁਲਵੰਤ ਸਿੰਘ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸਾਡੇ ਸਮਾਜ ‘ਚ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ ਜੋ ਕਿ ਪੱਕੀ ਹੋਈ ਰੋਟੀ ਵੀ ਖੁਦ ਪਾਕੇ ਖਾ ਨਹੀਂ ਸਕਦੇ, ਜਦਕਿ ਦੂਸਰੇ ਪਾਸੇ ਕੁਝ ਅਜਿਹੇ ਵੀ ਨੌਜਵਾਨ ਹੁੰਦੇ ਹਨ ਜੋ ਕਿ ਦੁੱਖਾਂ ਤਕਲ਼ੀਫ਼ਾਂ ਸਹਿ ਕੇ ਵੀ ਮਿਹਨਤ ਮਜਦੂਰੀ ਕਰਦੇ ਹਨ | ਕਰੀਬੀ ਪਿੰਡ ਭਾਰਸਿੰਘਪੁਰ ਦਾ ਵਸਨੀਕ ਕੁਲੰਵਤ ਸਿੰਘ ਵੀ ਅਜਿਹਾ ਹੀ ਨੌਜਵਾਨ ਹੈ, ਜਿਸ ਦੀਆਂ ਦੋਵੇਂ ਲੱਤਾਂ ਇੱਕ ਐਕਸੀਡੈਂਟ ‘ਚ ਟੁੱਟ ਗਈਆਂ ਸਨ ਤੇ ਉਸਨੇ ਲਗਭਗ 3 ਸਾਲ ਮੰਜੇ ‘ਤੇ ਲੰਮਾ ਪੈ ਕੇ ਕੱਟੇ | ਪਰੰਤੂ ਘਰਦੀਆਂ ਮਜਬੂਰੀਆਂ ਦੇ ਕਾਰਣ ਉਹ ਅੱਜ ਵੀ ਇੱਕ ਲੱਤ ‘ਤੇ ਪਲੱਸਤਰ ਲੱਗਾ ਹੋਣ ਦੇ ਬਾਵਜੂਦ ਵੀ ਮੇਲਿਆਂ, ਛਿੰਝਾਂ ਆਦਿ ‘ਚ ਜਾ ਕੇ ਕੁਲਚੇ ਵੇਚਦਾ ਹੈ ਤੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਹੈ | ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਇੱਕ ਖੱਬੀ ਲੱਤ ‘ਤੇ ਅਜੇ ਵੀ ਪਲਸਤਰ ਲੱਗਾ ਹੋਇਆ ਹੈ  |  ਕੁਲਵੰਤ ਸਿੰਘ ਨੇ ਕਿਹਾ ਕਿ ਪ੍ਰਮਤਾਮਾ ਕਦੇ ਵੀ ਕਿਸੇ ‘ਤੇ ਗਰੀਬੀ ਜਾਂ ਮਜਬੂਰੀ ਨਾ ਪਾਵੇ, ਜਿਸ ਕਾਰਣ ਕਾਰਣ ਪਰਿਵਾਰ ਪਲ ਪਲ ਦੁਖੀ ਹੋਵੇ | ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਦੋ ਤਰਾਂ ਦੇ ਕੁਲਚੇ ਵੇਚਦਾ ਹੈ ਇੱਕ 15 ਰੁਪਏ ਦਾ ਤੇ ਇੱਕ ਦੇਸੀ ਘਿਓ ਦਾ 30 ਰੁਪਏ ਦਾ | ਕੁਲਵੰਤ ਸਿੰਘ ਨੇ ਦੱਸਿਆ ਕਿ ਜੇਕਰ 30 ਕੁਲਚਿਆਂ ਦਾ ਆਰਡਰ ਹੋਵੇ ਤਾਂ ਉਹ 12 ਕਿਲੋਮੀਟਰ ਦੇ ਦਾਇਰੇ ਤੱਕ ਜਾ ਸਕਦਾ ਹੈ | ਕੁਲਵੰਤ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਨੂੰ  ਮਿਹਨਤ ਕਰਨੀ ਚਾਹੀਦੀ ਹੈ, ਉਹ ਚਾਹੇ ਕਿਸੇ ਵੀ ਖੇਤਰ ‘ਚ ਹੋਵੇ, ਕਿਉਂਕਿ ਮਿਹਨਤ ‘ਚ ਹੀ ਰੱਬ ਵਸਦਾ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਬੱਚਿਆਂ ਨੇ ਲਾਇਆ ਇੱਕ ਰੋਜ਼ਾ ਟੂਰ
Next articleਸਿਆਸਤਦਾਨ ਅਕਸਰ ਆਪਣੇ ਏਜੰਡੇ ਦੇ ਅਨੁਸਾਰ ਆਪਣੀ ਵਫ਼ਾਦਾਰੀ ਕਿਉਂ ਬਦਲਦੇ ਹਨ?