ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਅਰਥੀ ਨੂੰ ਮੋਢਾ
ਲੁਧਿਆਣਾ/ ਬਲਬੀਰ ਸਿੰਘ ਬੱਬੀ –ਪੰਜਾਬੀ ਮਾਂ ਬੋਲੀ ਦੇ ਉੱਘੇ ਲੇਖਕ ਸਿਰਮੌਰ ਸਾਹਿਤਕਾਰ ਕਵੀ ਸੁਰਜੀਤ ਪਾਤਰ ਜੀ ਬੀਤੇ ਦਿਨੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ, ਅੱਜ ਉਹਨਾਂ ਦਾ ਅੰਤਿਮ ਸਸਕਾਰ ਲੁਧਿਆਣੇ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ।
ਸੁਰਜੀਤ ਪਾਤਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੰਜਾਬੀ ਸਾਹਿਤ ਦੀਆਂ ਅਹਿਮ ਸ਼ਖਸ਼ੀਅਤਾਂ ਪੰਜਾਬੀ ਦੇ ਸਾਹਿਤਕਾਰ ਪੱਤਰਕਾਰ ਕਲਾਕਾਰ ਤੇ ਉਨਾਂ ਨੂੰ ਚਾਹੁਣ ਵਾਲੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਨਾਂ ਦੇ ਸੰਸਕਾਰ ਮੌਕੇ ਉਹਨਾਂ ਦੇ ਘਰ ਪੁੱਜੇ। ਜਦੋਂ ਅੰਤਿਮ ਸਸਕਾਰ ਦੇ ਲਈ ਉਹਨਾਂ ਦੀ ਮ੍ਰਿਤਕ ਦੇਹ ਸ਼ਮਸ਼ਾਨ ਘਾਟ ਲਿਜਾਈ ਗਈ ਤਾਂ ਉਹਨਾਂ ਦੀ ਅਰਥੀ ਨੂੰ ਮੋਢਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly