ਹਮਬਰਗ (ਸਮਾਜ ਵੀਕਲੀ) ( ਰੇਸ਼ਮ ਭਰੋਲੀ ) ਪਿਛਲੇ ਕੁਝ ਦਿਨ ਪਹਿਲਾ ਸ: ਹਰੀ ਸਿੰਘ ਸੁੰਡਾ ਸਦੀਵੀ ਵਿਛੋੜਾ ਦੇ ਗਏ ਸੀ ਤੇ ਉਹਨਾ ਦਾ ਸੰਸਕਾਰ ਕਰਨ ਤੋਂ ਬਾਦ ਗੁਰੂਦੁਆਰਾ ਦਸਮੇਸ਼ ਸਿੰਘ ਸਭਾ ਵਿੱਖੇ ਸਹਿਜ ਪਾਠ ਰੱਖੇ ਹੋਏ ਸੀ ਉਹਨਾ ਦੇ ਭੋਗ ਪਾਏ ਗਏ ਤੇ ਗੁਰੂ ਘਰ ਦੇ ਗ੍ਰੰਥੀ ਭਾਈ ਜਸਵੰਤ ਸਿੰਘ ਨੇ ਆਪਣੀ ਰਸਭਿੰਨੀ ਅਵਾਜ਼ ਰਾਹੀਂ ਸੰਗਤਾਂ ਨੂੰ ਕੀਰਤਨ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਤੇ ਭਾਈ ਜਸਵੰਤ ਸਿੰਘ ਨੇ ਬਹੁਤ ਹੀ ਵਧੀਆਂ ਢੰਗ ਨਾਲ ਸੰਗਤਾਂ ਨੂੰ ਦੱਸਿਆ ਕਿ ਭਾਈ ਜ਼ਿੰਦਗੀ ਵਿੱਚ ਜਿੰਨੇ ਵੀ ਚੰਗੇ ਕੰਮ ਕਰ ਸਕਦੇ ਹੋ ਕਰੋ ,ਇਨਸਾਨ ਦੇ ਨਾਲ ਨੇਕੀ ਹੀ ਨਾਲ ਜਾਣੀ ਹੈ ,ਅੰਤਮ ਅਰਦਾਸ ਕੀਤੀ ਕਿ ਗੁਰੂ ਮਹਾਰਾਜ ਭਾਈ ਹਰੀ ਸਿੰਘ ਸੁੰਡਾ ਨੂੰ ਆਪਣੇ ਚਰਨਾ ਵਿੱਚ ਵਿੱਚ ਨਿਵਾਸ ਬਖ਼ਸ਼ਣ ਤੇ ਪਿੱਛੋਂ ਪ੍ਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ ਤੇ ਗੁਰੂ ਸਾਹਿਬ ਸਰਬੰਤ ਦਾ ਭਲਾ ਕਰਨ ਤੇ ਪ੍ਰਸਾਦ ਵਰਤਾਇਆ ਗਿਆ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly