ਚੋਣ ਪ੍ਰਚਾਰ ਦੇ ਆਖਰੀ ਦਿਨ ਬਸਪਾ ਉਮੀਦਵਾਰ ਵੱਲੋਂ ਭਰਵੀਆ ਚੋਣ ਮੀਟਿੰਗਾਂ

ਮਾਨਸਾ (ਸਮਾਜ ਵੀਕਲੀ)( ਸੋਨੂੰ ਕਟਾਰੀਆ ) ਲੋਕ ਸਭਾ ਹਲਕਾ ਬਠਿੰਡਾ ਤੋਂ ਬਸਪਾ ਉਮੀਦਵਾਰ ਲਖਵੀਰ ਸਿੰਘ ਨਿੱਕਾ ਵੱਲੋਂ ਚੋਣ ਪ੍ਰਚਾਰ ਦੇ ਆਖਰੀ ਦਿਨ ਹਲਕਾ ਬੁਢਲਾਡਾ ਅਤੇ ਮਾਨਸਾ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ‘ਚ ਭਰਵੀਆ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਐਸ. ਸੀ ਅਤੇ ਬੀ.ਸੀ ਦੋਵਾਂ ਵਰਗਾਂ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਬਾਬਾ ਸਾਹਿਬ ਅੰਬੇਡਕਰ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸੁਪਨਿਆਂ ਦੇ ਰਾਜ ਦੀ ਸਥਾਪਤੀ ਨਹੀਂ ਹੋ ਸਕੀ। ਉਹਨਾ ਸਤਾ ਤੇ ਕਾਬਜ ਰਹੀਆਂ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰਦਿਆਂ ਕਿਹਾ ਕਿ ਆਪਣੇ 75 ਸਾਲਾ ਰਾਜ ਭਾਗ ਦੌਰਾਨ ਇਹਨਾ ਨੇ ਉਕਤ ਵਰਗਾਂ ਦਾ ਕੁਝ ਵੀ ਨਹੀਂ ਸੰਵਾਰਿਆ। ਸਗੋਂ ਤਰ੍ਹਾਂ ਤਰ੍ਹਾਂ ਦੇ ਲੁਭਾਉਣ ਨਾਅਰੇ ਤੇ ਗਰੰਟੀਆਂ ਦੇ ਕੇ ਸਿਰਫ ਗੁੰਮਰਾਹ ਕਰਨ ਦਾ ਕੰਮ ਹੀ ਕੀਤਾ ਗਿਆ ਹੈ। ਦਲਿਤ ਵੋਟਰਾਂ ਨੂੰ ਉਹਨਾਂ ਨੇ ਸਿਰਫ ਵੋਟ ਬੈਂਕ ਤੱਕ ਹੀ ਸੀਮਤ ਰੱਖਿਆ ਹੈ। ਉਹਨਾਂ ਅੱਗੇ ਕਿਹਾ ਕਿ ਬਹੁਤ ਸਮਾਂ ਪਹਿਲਾਂ ਸ੍ਰੀ ਗੁਰੂ ਰਵਿਦਾਸ ਜੀ ਨੇ ਸਮਾਜਿਕ ਅਤੇ ਆਰਥਿਕ ਸਮਾਨਤਾ ਵਾਲੇ ਰਾਜ ਭਾਗ ਦਾ ਸੰਕਲਪ ਲੈ ਕੇ ਬੇਗਪੁਰਾ ਵਸਾਉਣ ਦਾ ਸਿਧਾਂਤ ਪੇਸ਼ ਕੀਤਾ ਸੀ ਪ੍ਰੰਤੂ ਅਫਸੋਸ ਸਾਡੇ ਸਮਾਜ ਨੇ ਰਵਿਦਾਸ ਜੀ ਨੂੰ ਯਾਦ ਤਾਂ ਕੀਤਾ ਪਰ ਉਹਨਾਂ ਦੇ ਫਲਸਫੇ ਨੂੰ ਧੁਰ ਅੰਦਰੋਂ ਸਮਝਣ ਦਾ ਯਤਨ ਨਹੀਂ ਕੀਤਾ,ਜਿਸ ਕਰਕੇ ਉਹ ਬਦ ਤੋਂ ਬਦਤਰ ਜੀਵਨ ਜਿਉਣ ਲਈ ਮਜਬੂਰ ਹਨ । ਉਨਾ ਰਵਾਇਤੀ ਪਾਰਟੀਆਂ ਦਾ ਖਹਿੜਾ ਛੱਡ ਕੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਆਪਣਾ ਕੀਮਤੀ ਵੋਟ ਦੇ ਕੇ ਭੈਣ ਕੁਮਾਰੀ ਮਾਇਆਤੀ ਜੀ ਦੇ ਹੱਥ ਮਜਬੂਤ ਕਰਨ ਦੀ ਪੁਰਜੋਰ ਅਪੀਲ ਕੀਤੀ ਤਾਂ ਜੋ ਆਪਣੇ ਰਹਿਬਰਾਂ ਦੇ ਸੁਪਨਿਆਂ ਦਾ ਰਾਜ ਭਾਗ ਸਥਾਪਿਤ ਕੀਤਾ ਜਾ ਸਕੇ । ਇਸ ਸਮੇਂ ਉਹਨਾਂ ਨਾਲ ਗੁਰਮੇਲ ਸਿੰਘ ਬੋੜਾਵਾਲ, ਗੁਰਧਿਆਨ ਸਿੰਘ ਕਟਾਰੀਆ,ਦਰਸਨ ਸਿੰਘ ਰਾਠੀ ਧਰਮਿੰਦਰ ਮਾਨਸਾ, ਲੱਖਾ ਸੀ ਸੈਕਟਰੀ,ਰਘਵੀਰ ਸਿੰਘ ਰਾਮਗੜੀਆ, ਬਚਿੱਤਰ ਸਿੰਘ ਪ੍ਰਧਾਨ ਗੱਲਾ ਮਜਦੂਰ ਯੂਨੀਅਨ, ਗੁਰਜੀਤ ਸਿੰਘ ਸਹਿਰੀ ਪ੍ਰਧਾਨ ਬਸਪਾ, ਅਵਤਾਰ ਸਿੰਘ ਕਟਾਰੀਆ ਅਤੇ ਮੱਖਣ ਸਿੰਘ ਸਾਬਕਾ ਹਲਕਾ ਪ੍ਰਧਾਨ ਬੁਢਲਾਡਾ ਅਤੇ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਵੋਟਰਾਂ ਨੂੰ ਸੋਚ ਸਮਝ ਕੇ ਵੋਟ ਪਾਉਣ ਦੀ ਅਪੀਲ
Next articleਭਾਜਪਾ ਉਮੀਦਵਾਰ ਦੇ ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਦੀ ਆਮਦ ਮੌਕੇ ਘੰਟਿਆ ਬੱਧੀ ਲੋਕ ਘਰਾਂ ਚ ਡੱਕੇ