ਬੱਲੇ ਬੱਲੇ ਹੋਈ ਜਿੱਤ ਮਜਦੂਰ ਕਿਸਾਨਾਂ ਦੀ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਕਿੰਨੇਂ ਮਹੀਨਿਆਂ ਤੋ ਲਾਕੇ ਬੈਠੇ ਸੀ ਡੇਰਾ,
ਸਾਂਝਾ ਮੋਰਚਾ ਸੀ, ਨਾ ਤੇਰਾ ਨਾ ਹੀ ਮੇਰਾ।
ਕਮਜ਼ੋਰ ਸਮਝਦਾ ਸੀ ਸੈਂਟਰ,ਸਮਝੀ ਨਾ ਤਾਕਤ ਸ਼ਾਨਾਂ ਦੀ।
ਬੱਲੇ – ਬੱਲੇ ਹੋਈ ਜਿੱਤ ਮਜ਼ਦੂਰ – ਕਿਸਾਨਾਂ ਦੀ।

ਭੱਜੀ ਫਿਰਦੀ ਸੀ ,ਸੈਂਟਰ ਸਰਕਾਰ ਹੀ ਸਾਰੀ,
ਜਿੱਦ ਅਪਣੀ ਤੋ ਟਲਦੀ ਨਾ,ਜਿਹੜੀ ਸੀ ਹੰਕਾਰੀ।
ਪੈਸੇ ਨਾਲ ਖ੍ਰੀਦਣਾ ਚਾਹਿਆ,ਆਗੂ ਸੱਚੇ ਲੋੜ ਨਾ ਸੀ ਭਾਨਾ ਦੀ।
ਬੱਲੇ – ਬੱਲੇ ਹੋਈ ਜਿੱਤ ਮਜ਼ਦੂਰ – ਕਿਸਾਨਾਂ ਦੀ।

ਇਹਦੇ ਵਿਚ ਵੀ ਰਾਜਨੀਤੀ, ਸਮਝਿਓ ਤੁਸੀ ਬੱਚੇ ਨਹੀ,
ਵੋਟਾਂ ਦਿਮਾਗ ਨਾਲ ਪਾਇਉ, ਇਹਨਾ ਚੋ ਕਈ ਸੱਚੇ ਨਹੀ।
ਸਿਆਣੇ ਹੋ ਤੁਸੀ ਸਾਰੇ ਹੀ,ਸਮਝਿਓ ਚਾਲ ਸਿਆਸਤਦਾਨਾਂ ਦੀ।
ਬੱਲੇ – ਬੱਲੇ ਹੋਈ ਜਿੱਤ ਮਜਦੂਰ – ਕਿਸਾਨਾਂ ਦੀ।

ਪਤਾ ਲੱਗ ਹੀ ਗਿਆ ਹੋਣਾ, ਇਕੱਠੇ ਰਹਿਣ ਚ ਭਲਾਈ,
ਭਾਈਚਾਰਾ ਬਣਾ ਕੇ ਰੱਖਿਓ, ਬਣਕੇ ਰਹਿਣਾ ਭਾਈ ਭਾਈ।
ਵਿਅਰਥ ਨਾ ਜਾਣ ਦਿਓ ਤੁਸੀ,ਸ਼ਹੀਦੀ ਅਣਮੁੱਲੇ ਕਿਸਾਨਾਂ ਦੀ।
ਬੱਲੇ – ਬੱਲੇ ਹੋਈ ਜਿੱਤ ਮਜਦੂਰ – ਕਿਸਾਨਾਂ ਦੀ।
ਬੱਲੇ – ਬੱਲੇ ਹੋਈ ਜਿੱਤ ਮਜਦੂਰ – ਕਿਸਾਨਾਂ ਦੀ।

ਲਿਖਤ – ਕੁਲਵੀਰ ਸਿੰਘ ਘੁਮਾਣ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਕਰਤਾਰਪੁਰ ਸਾਹਿਬ ਲਾਂਘਾਂ