(ਸਮਾਜ ਵੀਕਲੀ)
ਹਰ ਕਿਰਤੀ ਦੀ ਰਸੋਈ ‘ਤੇ ਮਿੱਤਰੋ,
ਪੈ ਗਈ ਮਹਿੰਗਾਈ ਦੀ ਮਾਰ
ਹਰ ਚੀਜ਼ ਦੁੱਗਣੇ ਭਾਅ ਹੋ ਗਈ,
ਮਿਡਲ ਕਲਾਸ ਬੰਦਾ ਲਾਚਾਰ
ਖਰਚੇ ਵੱਧ ‘ਤੇ ਕਮਾਈ ਘੱਟ ਗਈ,
ਸਾਰੇ ਪਾਸੇ ਮੱਚੀ ਹਾਹਾਕਾਰ
ਅੱਗ ਬੁਝਾਉਣੀ ਪੈਂਦੀ ਭੁੱਖੇ ਪੇਟ ਦੀ,
ਇਹ ਜਾਣੇ ਕੁੱਲ ਸੰਸਾਰ
ਦਿਨ ਚੜ੍ਹਦੇ ਨਾਲ ਮਹਿੰਗਾਈ ਵੱਧਦੀ,
ਅੰਨ੍ਹੀ ਬੋਲੀ ਸਮੇਂ ਦੀ ਸਰਕਾਰ
ਉੱਚੀ ਕੁਰਸੀ ‘ਤੇ ਹਾਕਮ ਬੈਠਾ ਸਮੇਂ ਦਾ,
ਰਿਹਾ ਬਹੁਤ ਕਹਿਰ ਗੁਜ਼ਾਰ
ਉਸਦੀ ਦੋਸਤੀ ਉੱਚ ਘਰਾਣਿਆਂ ਨਾਲ ਏ,
ਨਾ ਉਸ ਨੂੰ ਗਰੀਬਾਂ ਦੀ ਸਾਰ
ਲੋਕ ਅੱਕੇ ਉਸਦੇ ਨਾਦਰਸ਼ਾਹੀ ਰਾਜ ਤੋਂ,
ਕੁਰਸੀ ਦੇਣਗੇ ਮੂਧੀ ਮਾਰ
ਖੂਨ ਪੀਣੀਆ ਜੋਕਾ ਗੁਰੇ ਖੂਨ ਪੀਦੀਆਂ,
ਭਾਈ ਰੂਪੇ ਵਾਲੇ ਦੀ ਸੱਂਚੀ ਪੁਕਾਰ
ਲਾਲਚ ਪਿੱਛੇ ਈਮਾਨ ਤੁਸੀਂ ਹੋ ਵੇਚਦੇ,
ਨਹੀਂ ਲੈਂਦਾ ਮੁੜਕੇ ਕੋਈ ਸਾਰ
ਗੁਰਾ ਮਹਿਲ ਭਾਈ ਰੂਪਾ
94632 60058
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly