ਬਈ ਜਿਗਰਾ ਸ਼ੇਰਾਂ ਦਾ,
ਨਹੀਂ ਕੋਈ ਸਾਨੂੰ ਹਰਾ ਸਕਦਾ
ਹੋ ਜਾਏ ਕੌਮ ਮੇਰੀ ਦਾ ਏਕਾ,
ਰਾਜ ਸਾਡਾ ਵੀ ਆ ਸਕਦਾ,
ਸਮਾਜ ਵੀਕਲੀ — ਪੰਜਾਬ ਦੀ ਮਧੁਰ ਮਿੱਠੀ ਅਵਾਜ਼, ਜਿਨ੍ਹਾਂ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਅਤੇ ਬਾਬਾ ਸਾਹਿਬ ਨੂੰ ਸਮਰਪਿਤ ਅਨੇਕਾਂ ਹੀ ਹਿੱਟ ਗੀਤ ਦਿੱਤੇ ਜੋ ਕਿਸੇ ਜਾਣ ਪਛਾਣ ਦੇ ਮੁੱਥਾਜ ਨਹੀਂ, ਸਾਡੀ ਮੁਰਾਦ ਜਨਾਬ ਵਿਜੈ ਹੰਸ ਜੀ ਜੋ ਤੁਹਾਡੇ ਵਾਸਤੇ ਇੱਕ ਵਾਰੀ ਫਿਰ ਲੈ ਕਿ ਆ ਰਹੇ ਹਨ ਜੋਸ਼ ਭਰਪੂਰ ਗੀਤ “ਰਾਜ ਸਾਡਾ ਵੀ ਆ ਸਕਦਾ”। ਜਿਸਦੇ ਬੋਲ ਲਿਖੇ ਹਨ ਕੌਮ ਦੇ ਪ੍ਰਸਿੱਧ ਗੀਤਕਾਰ ਬਿੰਦਰ ਭਰੋਲੀ ਹੁਣੀ, ਯਾਦ ਰਹੇ ਕਿ ਭਰੋਲੀ ਹੁਣਾਂ ਦੇ ਲਿਖੇ ਗੀਤਾਂ ਨੂੰ ਅਨੇਕਾਂ ਕਲਾਕਾਰਾਂ ਨੇ ਆਪਣੀ ਅਵਾਜ ਵਿੱਚ ਗਾਇਆ ਹੈ । ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ ਮਿਸਟਰ ਮਿਊਜ਼ਿਕ ਨੇ ਅਤੇ ਇਸ ਗੀਤ ਦੀ ਵੀਡੀਓੁ ਗਰਾਫੀ ਕੀਤੀ ਹੈ ਮਨਦੀਪ ਰੰਧਾਵਾ ਨੇ।
ਇਸ ਗੀਤ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ਹੈ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਜਸਵਿੰਦਰ ਕੁਮਾਰ ਜੀ ਨਿਗਾਹ, ਜਨਰਲ ਸਕੱਤਰ ਪਰਿਥਵੀ ਰਾਜ ਰੰਧਾਵਾ ਅਤੇ ਦਿਲਬਾਗ ਬੰਗੜ ਜੀ ਹੁਣੀ। ਬਹੁਤ ਹੀ ਵਧੀਆ ਸ਼੍ਰੀ ਗੁਰੂ ਰਵਿਦਾਸ ਜੀ ‘ਤੇ ਬਾਬਾ ਸਾਹਿਬ ਜੀ ਦੇ ਮਾਰਗ ਦਰਸ਼ਨ ਨੂੰ ਦਰਸਾਉਂਦਾ ਹੋਇਆ ਗੀਤ ਆਪ ਜੀ ਦੀਆਂ ਓੁਮੀਦਾਂ ਤੇ ਪੂਰਾ ਓੁਤਰੇਗਾ ।