ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ) – ਕਲੀਆਂ ਦੇ ਬਾਦਸ਼ਾਹ ਸਵਰਗੀ ਲੋਕ ਗਾਇਕ ਕੁਲਦੀਪ ਮਾਣਕ ਜੀ ਦੇ ਲਾਡਲੇ ਸ਼ਾਗਿਰਦ, ਜਿਨਾਂ ਨੂੰ ਮੇਲਿਆਂ ਦਾ ਬਾਦਸ਼ਾਹ ਲੋਕ ਗਾਇਕ ਵੀ ਕਿਹਾ ਜਾਂਦਾ ਹੈ, ਜੀ ਹਾਂ ਦਲਵਿੰਦਰ ਦਿਆਲਪੁਰੀ ਆਪਣੇ ਨਵੇਂ ਟ੍ਰੈਕ “ਨੈਂਟ ਕੰਮ ਸੈੱਟ” ਨਾਲ ਪੰਜਾਬੀ ਸੰਗੀਤ ਜਗਤ ਵਿੱਚ ਧਮਾਲ ਮਚਾਉਣ ਜਾ ਰਿਹਾ ਹੈ । ਜਿਸ ਦਾ ਸ਼ਾਨਦਾਰ ਵੀਡੀਓ, ਪ੍ਰਮੋਸ਼ਨ ਅਤੇ ਵੱਖ ਵੱਖ ਸੋਸ਼ਲ ਸਾਈਟਾਂ ਤੇ ਇਸ ਦੀ ਚਰਚਾ ਉਸਦੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ । ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਇਸ ਨਵੇਂ ਸਿੰਗਲ ਟ੍ਰੈਕ “ਨੈੱਟ ਕਮ ਸੈੱਟ” ਦੀ ਗੱਲ ਕਰਦਿਆਂ ਦੱਸਿਆ ਕਿ ਇਸ ਟ੍ਰੈਕ ਨੂੰ ਅੱਜ ਦੇ ਸੋਸ਼ਲ ਮੀਡੀਏ ਦੇ ਦੌਰ ਦੌਰਾਨ ਸਰੋਤਿਆਂ ਵਿੱਚ ਪੇਸ਼ ਕੀਤਾ ਹੈ, ਜੋ ਅਜੋਕੇ ਸਮੇਂ ਦੀ ਤਰਜਮਾਨੀ ਕਰਦਾ ਗੀਤ ਹੈ । ‘ਜਿਹਦੇ ਕੋਲ ਨੈੱਟ ਆ ਬਈ ਉਹਦਾ ਕੰਮ ਸੈੱਟ ਹੈ’ ,ਗੀਤ ਲੋਕ ਤਰਜਮਾਨੀ ਹੈ । ਇਸ ਗੀਤ ਦਾ ਸੰਗੀਤ ਰਾਜ ਕੁਮਾਰ ਕਿੱਕ ਐਂਡ ਬੀਟਸ ਨੇ ਸ਼ਾਨਦਾਰ ਅੰਦਾਜ਼ ਵਿੱਚ ਦਿੱਤਾ ਅਤੇ ਇਸ ਨੂੰ ਦੇਸਾ ਕਰਤਾਰਪੁਰੀ ਨੇ ਕਲਮਬੱਧ ਕੀਤਾ ਹੈ । ਇਸ ਟ੍ਰੈਕ ਦਾ ਖੂਬਸੂਰਤ ਵੀਡੀਓ ਹਰਮੇਸ਼ ਸਾਹਿਲ ਨੇ ਤਿਆਰ ਕੀਤਾ ਹੈ ਤੇ ਜੱਸ ਆਡੀਓ ਕੰਪਨੀ ਵਲੋਂ ਇਸ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਟ੍ਰੈਕ ਦੇ ਪ੍ਰੋਡਿਊਸਰ ਰਾਜਿੰਦਰ ਸਿੰਘ ਅਤੇ ਜੱਸ ਇੰਦਰ ਹਨ । ਪੰਜਾਬੀ ਫੋਕ ਭੰਗੜਾ ਬੀਟ ਨਾਲ ਇਸ ਗੀਤ ਨੂੰ ਸ਼ੂਟ ਕੀਤਾ ਗਿਆ ਹੈ ਅਤੇ ਇਸ ਵਿੱਚ ਤਾਇਆ ਟੱਲੀ ਰਾਮ ਦੀ ਕਮੇਡੀ ਵੀ ਸਲਾਹੁਣਯੋਗ ਹੈ, ਜੋ ਨੈੱਟ ਦੀ ਰੇਂਜ ਆਉਣ ਤੇ ਬਾਗੀਆਂ ਪਾਉਂਦਾ ਦਿਖਾਈ ਦੇ ਰਿਹਾ । ਕੁਝ ਵੀ ਹੋਵੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਇਸ ਤੋਂ ਪਹਿਲਾਂ ਦੀ ਅਜਿਹੇ ਸ਼ੋਸ਼ੇਬਾਜੀ ਨੁੰਮਾ ਗੀਤ, ਜੋ ਸਮੇਂ ਦੀ ਮੰਗ ਅਤੇ ਚਰਚਾ ਹੁੰਦੇ ਹਨ, ਮਾਰਕੀਟ ਵਿੱਚ ਦਿੰਦਾ ਰਿਹਾ ਹੈ। ਇਸ ਗੀਤ ਨਾਲ ਵੀ ਉਹ ਕਾਫ਼ੀ ਲੋਕ ਚਰਚਾ ਕਰਵਾਏਗਾ, ਇਹੀ ਆਸ ਜਤਾਈ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly