HOME ਕਵੀਸ਼ਰੀ ਦਾ ਬਾਦਸ਼ਾਹ-ਬਾਬੂ ਰਜਬ ਅਲੀ

ਕਵੀਸ਼ਰੀ ਦਾ ਬਾਦਸ਼ਾਹ-ਬਾਬੂ ਰਜਬ ਅਲੀ

10
ਬਾਬੂ ਰਜਬ ਅਲੀ
ਅਮਰਜੀਤ ਸਿੰਘ ਤੂਰ

   (ਸਮਾਜ ਵੀਕਲੀ)   ਸਾਹੋ ਕੇ ਜਿਲਾ ਫਿਰੋਜ਼ਪੁਰ ਜੰਮਪਲ ਪੰਜਾਬ ਦਾ। ਪੁੱਤਰ ਮਾਤਾ ਜਿਉਣੀ ਤੇ ਧਮਾਲੀ ਖਾਨ ਦਾ। ਪਿਤਾ ਵੀ ਕਵੀਸ਼ਰ, ਬਾਬੂ ਰਜਬ ਅਲੀ, ਵੀ ਕਵੀਸ਼ਰ ਬਣਿਆ, ਖਾਨਦਾਨ ਦਾ। ਵਿਰਸੇ ਵਿੱਚ, ਮਿਲੀ ਗੁੜਤੀ, ਕਵੀਸ਼ਰੀ ਦੀ, ਪਾਸ ਕੀਤਾ, ਓਵਰਸੀਅਰ ਦਾ ਇਮਤਿਹਾਨ।10ਅਗਸਤ1894 ਨੂੰ ਜਨਮਿਆ,ਵੰਡ ਵੇਲੇ, ਜਾਣਾ ਪਿਆ ਪਾਕਿਸਤਾਨ।

ਦਰਜਣਾਂ ਕਵਿਤਾਵਾਂ, ਤੇ ਕਿਸੇ ਲਿਖੇ, ਇਤਿਹਾਸਿਕ ਤੇ ਮਿਥਿਹਾਸਿਕ ਪ੍ਰਸੰਗ ਸੁਣਾਏ। ਰਚੇ 81ਕਿੱਸੇ ਤੇ ਪ੍ਰਸੰਗ,ਅਣਮੋਲ ਵਿਰਸੇ ਤੇ ਚਾਨਣੇ ਪਾਏ। ਧਾਰਮਿਕ ਰਚਨਾਵਾਂ ਤੋਂ ਇਲਾਵਾ ਜਿਉਣਾ-ਮੋੜ, ਦੁੱਲਾ-ਭੱਟੀ, ਸੁੱਚਾ- ਸੂਰਮਾ, ਜੈਮਲ-ਫੱਤਾ, ਰਚੀਆਂ ਰਚਨਾਵਾਂ।72 ਕਲਾ-ਛੰਦ ਰਚਨਾ ਹੋਈ ਹਰਮਨ-ਪਿਆਰੀ, ਮਾਲਵੇ ਦਾ ਸਿਰਨਾਵਾਂ।
ਮਾਲਵੇ ਦੇ ਸੱਭਿਆਚਾਰ, ਰਹਿਣ-ਸਹਿਣ, ਆਦਤਾਂ, ਸ਼ੌਂਕ,ਬੋਲੀ, ਮੁਹਾਵਰੇ, ਮੌਸਮ, ਬਾਰੇ ਮਿਲਦੀ, ਅਹਿਮ ਜਾਣਕਾਰੀ। ਮੁੰਡਿਆਂ ਨੂੰ, ਦਿੱਤੀ ਨਸੀਹਤ, ਵਿਹਲੇ ਰਹਿਣ ਨਾਲ, ਘਰ ਚ ਆਵੇ ਗਰੀਬੀ, ਰਹਿੰਦੀ ਮੱਤ ਮਾਰੀ। ਪਿਓ- ਦਾਦਿਆਂ ਦੀ, ਕੀਤੀ ਮਿਹਨਤ ਦਾ, ਮਨ ਵਿੱਚ ਰੱਖੋ ਧਿਆਨ। ਕਾਇਮ ਰਹੇ ਉਹਨਾਂ ਦੀ ਆਨ ਸ਼ਾਨ।
ਬੰਬੀਹਾ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ, ਦਸਵੀਂ ਕੀਤੀ ਫਰੀਦਕੋਟ ਤੋਂ। ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਗੁਜਰਾਤ ਰਾਜਕੋਟ ਤੋਂ। ਚੰਗਾ ਅਥਲੀਟ ਤੇ ਖਿਡਾਰੀ ਕ੍ਰਿਕਟ ਤੇ ਫੁਟਬਾਲ ਦਾ। ਕ੍ਰਿਕਟ ਦਾ ਕੈਪਟਨ ਵੀ ਸੀ ਕਮਾਲ ਦਾ। ਚਾਰ ਵਿਆਹ ਹੋਏ ਤੇ ਚਾਰ ਹੀ ਪੁੱਤਰ, ਨਾਲੇ ਦੋ ਧੀਆਂ। 1940 ਵਿੱਚ ਨੌਕਰੀ ਛੱਡੀ, ਹੋਏ ਕਵੀਸ਼ਰੀ ਨੂੰ ਸਮਰਪਿਤ ਮੀਆਂ।
 ਪੰਜਾਬੀ,ਉਰਦੂ,ਅਰਬੀ, ਫਾਰਸੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਸੀ ਜਾਣਕਾਰ, ਸੱਤ ਕਿਤਾਬਾਂ, ਪੰਜਾਬੀ ਵਿੱਚ ਲਿਖੀਆਂ। ਸੂਰਮਗਤੀ ਵਾਲੇ ਕਿੱਸੇ ਤੇ ਰਚਨਾਵਾਂ, ਅਜੇ ਵੀ ਪੰਜਾਬੀਆਂ ਦੇ ਚੇਤਿਆਂ ਵਿੱਚ ਵਸੀਆਂ। ਵੰਡ ਵੇਲੇ ਭਾਵੇਂ ਪਾਕਿਸਤਾਨ ਚਲੇ ਗਏ ਪਰ ਰੂਹ ਸਦਾ ਮਾਲਵੇ ਪੰਜਾਬ ਵਿੱਚ ਘੁੰਮਦੀ ਸੀ। ਮਾਰਚ 1965 ਵਿੱਚ, ਚੜ੍ਹਦੇ ਪੰਜਾਬ ਦੀ ਪਾਈ ਫੇਰੀ, ਭਾਰੀ ਗਿਣਤੀ ਵਿੱਚ ਆਏ ਲੋਕੀ, ਸ਼ੋਹਰਤ ਪੈਰ ਉਨਾਂ ਦੇ ਚੁੰਮਦੀ ਸੀ।
ਬਾਬੂ ਰਜਬ ਅਲੀ ਦੀਆਂ, ਰਚਨਾਵਾਂ ਅੱਜ ਵੀ, ਨੌਜਵਾਨਾਂ ਲਈ, ਬਣਦੀਆਂ ਚਾਨਣ ਮੁਨਾਰਾ। 6 ਮਈ1979 ਨੂੰ ਪਾਕਿਸਤਾਨ ਵਿੱਚ ਹੋ ਗਿਆ ਸਪੁਰਦ-ਏ-ਖਾਕ, ਦੋਨਾਂ ਮੁਲਕਾਂ ਦਾ ਸਿਤਾਰਾ।
ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ ਹਾਲ-ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਹਿਮਦਾਬਾਦ ਵਿਖੇ ਹੋਏ ਜਹਾਜ ਹਾਦਸੇ ਚ ਸਵਾਰ 53 ਬ੍ਰਿਟਿਸ਼ ਯਾਤਰੀਆਂ ਨਾਲ ਪ੍ਰਧਾਨ ਮੰਤਰੀ ਨੇ ਪ੍ਰਗਟਾਈ ਹਮਦਰਦੀ
Next articleਪ੍ਰਸਿੱਧ ਕੀਰਤਨੀਏ ਭਾਈ ਇੰਦਰਜੀਤ ਸਿੰਘ ਖਾਲਸਾ ਬੰਬੇ ਵਾਲਿਆਂ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਇੰਗਲੈਂਡ ਤੋਂ ਅਮਰੀਕਾ ਲਈ ਹੋਵੇਗੀ ਰਵਾਨਾ