ਪੈਰਿਸ; (ਸਮਾਜ ਵੀਕਲੀ)- ” ਦੱਬੀ ਅਵਾਜ਼ ਦਾ ਵੱਡਾ ਗੱਲਕਾਰ ” ਸ. ਸ਼ਿੰਗਾਰਾ ਰਾਮ ਸੁਹੰਗੜਾ ਸਾਬਕਾ ਐਮ ਐਲ ਏ ਨਹੀ ਰਹੇ।ਇਸ ਫਾਨੀ ਸੰਸਾਰ ਵਿੱਚੋ ਇੱਕ ਚਿੰਤਕ ਅਵਾਜ਼ ਦਾ ਬੰਦ ਹੋ ਜਾਣਾ ਬਹੁਤ ਦੁੱਖਦਾਈ ਹੈ। 2019 ਵਿੱਚ ਹੁਸ਼ਿਆਰਪੁਰ ਵਿਖੇ ਸਾਹਿਬ ਸ਼ੀ੍ ਕਾਂਸ਼ੀ ਰਾਮ ਜੀ ਦੇ ਜਨਮ ਦਿਹਾੜੇ ਤੇ ਪੰਜਾਬ ਦੇ ਪੰਥਕ ਲੋਕਾਂ ਦੇ ਇਕੱਠ ਵਿੱਚ ਸਰਕਾਰ ਨੂੰ ਵੱਡੀ ਲਲਕਾਰ ਮਾਰੀ। ਦਲਿਤਾਂ ਅਤੇ ਘੱਟਗਿਣਤੀਆਂ ਦੇ ਹੱਕਾਂ ਲਈ ਚੇਤਾਵਨੀ ਦਿੱਤੀ। ਜੇਕਰ ਇੰਨਸਾਫ ਲਈ ਦਰਵਾਜ਼ੇ ਬੰਦ ਕੀਤੇ ਤਾਂ ਇੰਨਕਲਾਬ ਪੈਦਾ ਹੋਵੇਗਾ। ਕੰਨਾਂ ਨੂੰ ਸੁੰਨ ਕਰ ਦੇਣ ਵਾਲੀਆਂ ਗੱਲਾਂ ਨਾਲ ਸੱਚ ਬਿਆਨ ਕਰਨਾ, ਨਿਡਰਤਾ, ਨਿਰਭੈ ਦੀ ਰਾਜਨੀਤੀ ਕਰਦਿਆਂ ਕਾਨੂੰਨੀ ਤਸ਼ੱਦਤ ਵੀ ਝੱਲਣਾ ਪਿਆ। ਜਦੋਂ ਅਗਸਤ 2019 ਵਿੱਚ ਭਾਰਤ ਦੀ ਅਜੌਕੀ ਰਾਜਨੀਤੀ ਦੇ ਨਵੇਂ ਪ੍ਚਲਣ ਦਾ ਖੰਡਨ ਕੀਤਾ ਤਾਂ ਉਸ ਨੂੰ ਗਲਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਜ਼ੇਲ ਭੇਜ਼ ਦਿਤਾਂ ਗਿਆ। ਜ਼ਮਾਨਤ ਨਾ ਹੋਣ ਦਿਤੀ ਗਈ। ਅਖੀਰ ਦੁਆਬੇ ਦੇ ਆਗੂ ਮੋਹਨ ਲਾਲ ਕਾਂਤੀ ਦੀ ਅਗਵਾਈ ਵਿੱਚ ਨਵਾਂਸ਼ਹਿਰ ਡੀਸੀ ਦਫਤਰ ਅੱਗੇ ਅਣਮਿੱਥੇ ਸਮੇ ਲਈ ਧਰਨਾ ਲਾਇਆ ਗਿਆ। ਹਰ ਰੋਜ਼ ਲਗਾਤਾਰ ਧਰਨੇ ਨੂੰ ਵੱਡਾ ਅਤੇ ਲਾਮਬੰਦ ਕੀਤਾ ਗਿਆ। ਸ਼ੋ੍ਮਣੀ ਅਕਾਲੀ ਦਲ ਅਮਿ੍ੰਤਸਰ ਦੀ ਸੀਨੀਅਰ ਲੀਡਰਸ਼ਿੱਪ ਨੇ ਵੱਡਾ ਸਹਿਯੋਗ ਕੀਤਾ। ਸ. ਸਿਮਰਜੀਤ ਸਿੰਘ ਮਾਨ ਸਾਹਿਬ ਦੀ ਖੁੱਦ ਦੀ ਸ਼ਮੂਲੀਆਤ ਨਾਲ ਮੋਰਚੇ ਨੂੰ ਵੱਡਾ ਬੱਲ ਮਿਲਿਆ। ਅਫਸਰਸ਼ਾਹੀ ਹਰਕਤ ਵਿੱਚ ਆਈ ਸਮਝੋਤੇ ਹੋਏ ਪਰ ਵਕਤੀ ਨਫਰਤ ਦੀ ਰਾਜਨੀਤੀ ਨੇ ਉਹਨਾਂ ਨੂੰ ਗਲਤ ਧਰਾਵਾਂ ਹੇਠ ਕੋਈ ਰਾਹਤ ਨਾ ਦਿੱਤੀ। ਉਹ ਅੱਜ ਕਲ ਜਮਾਨਤ ਉਪਰ ਸਨ। ਦੋ ਵਾਰ ਦੇ ਐਮ ਐਲ ਏ ਦੇ ਘਰ ਦੀ ਗਰੀਬੀ, ਸਹਿਜਤਾ, ਅਡੋਲਤਾ, ਕੌਮਪ੍ਸਤੀ ਵੇਖ ਕੇ ਇਹੀ ਮਹਿਸੂਸ ਹੁੰਦਾ ਸੀ ਕਿ ਅਜਿਹੇ ਲੀਡਰ ਦਾ ਲੀਡਰ ਕਾਂਸ਼ੀ ਰਾਮ ਹੀ ਹੋ ਸਕਦਾ ਹੈ। ਉਹ ਅਮਿ੍ੰਤ ਛੱਕ ਕੇ ਸਿੰਘ ਸੱਜਣਾ ਲੋਚਦੇ ਸਨ।
ਕੌਮ ਲਈ ਜੂਝਣ ਲਈ ਆਪਾ ਵਾਰਨ ਵਾਲੇ ਸਹੁੰਗੜਾ ਸਾਬ ਦੀ ਸੋਚ ਸਾਡਾ ਮਾਰਗ ਦਰਸ਼ਨ ਕਰੇਗੀ। ਅਸੀ ਸ. ਦਲਵਿੰਦਰ ਸਿੰਘ ਘੁੰਮਣ ਪ੍ਧਾਨ, ਸ਼ੌਮਣੀ ਅਕਾਲੀ ਦਲ ਅਮਿ੍ੰਤਸਰ ਯੂਰਪ ਯੂਥ ਸਮੇਤ ਸ. ਜਗਜੀਤ ਸਿੰਘ ਚੀਮਾ, ਸ. ਜਸਪਾਲ ਸਿੰਘ ਪੰਨੂ, ਸ. ਹਰਜਾਪ ਸਿੰਘ ਸਰੋਆ, ਸ. ਤਲਵਿੰਦਰ ਸਿੰਘ ਮਾਵੀ, ਸ. ਸਤਨਾਮ ਸਿੰਘ ਦੁਆਬਾ, ਸ. ਰਸ਼ਪਾਲ ਸਿੰਘ, ਸ. ਨਿਹਾਲ ਸਿੰਘ ਸੁਭਾਨਪੁਰ, ਸ. ਹਰਜਾਪ ਸਿੰਘ ਸੰਘਾ, ਸ. ਜਗਦੀਸ਼ ਸਿੰਘ ਫਤਿਹਗ੍ੜ ਸਾਹਿਬ, ਸ. ਬ੍ੱਹਮ ਸਿੰਘ, ਸ. ਇਕਬਾਲ ਸਿੰਘ ਕੱਸੋਚਾਹਲ, ਸ. ਰਾਜਬੀਰ ਸਿੰਘ ਡਾ, ਬਲਦੇਵ ਸਿੰਘ ਮਲਸੀਆਂ, ਬਾਬਾ ਪੀ੍ਤਮ ਸਿੰਘ ਮਲਸੀਆਂ, ਸ. ਹਰਜਿੰਦਰ ਸਿੰਘ ਰੰਦੇਵ, ਸ. ਹਰਜੋਸ਼ ਸਿੰਘ ਖੱਸਣ, ਸੁਖਵੰਤ ਸਿੰਘ ਵਾਲੀਆ, ਸ. ਮਨਜੀਤ ਸਿੰਘ, ਸ. ਸੁੱਖਵਿੰਦਰ ਸਿੰਘ ਬਾਜਵਾ, ਸ. ਸ਼ਰਨਜੀਤ ਸਿੰਘ ਪੂੰਨੀ, ਸ. ਸ਼ੇਰ ਸਿੰਘ ਮੱਧਰਾ, ਸ. ਅਜੈਪਾਲ ਸਿੰਘ, ਸ. ਸੁੱਖਵਿੰਦਰ ਸਿੰਘ, ਸ. ਬਲਵਿੰਦਰ ਸਿੰਘ ਮਿਨਹਾਸ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਤੀ ਅਤੇ ਪੀ੍ਵਾਰ ਨੂੰ ਭਾਣਾ ਮੰਨਣ ਦਾ ਬੱਲ ਬੱਖਸ਼ਣ ।