HOME ਲੁਧਿਆਣਾ ਸੀਟ ਦੀ ਜਿੱਤ ਦੀ ਖੁਸ਼ੀ ਵਿਚ ਵਰਕਾਰਾਂ ਵਲੋਂ ਲੱਡੂ ਵੰਡ...

ਲੁਧਿਆਣਾ ਸੀਟ ਦੀ ਜਿੱਤ ਦੀ ਖੁਸ਼ੀ ਵਿਚ ਵਰਕਾਰਾਂ ਵਲੋਂ ਲੱਡੂ ਵੰਡ ਕੇ ਮਨਾਈ ਖੁਸ਼ੀ

3
ਗੜ੍ਹਸ਼ੰਕਰ   (ਸਮਾਜ ਵੀਕਲੀ)   (ਬਲਵੀਰ ਚੌਪੜਾ) ਲੁਧਿਆਣਾ ਦੀ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਜਿਥੇ ਪੂਰੇ ਪੰਜਾਬ ਵਿੱਚ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਗਿਆ ਉਥੇ ਹੀ ਅੱਜ ਦਫ਼ਤਰ ਗੜ੍ਹਸ਼ੰਕਰ ਵਿੱਚ ਲੱਡੂ ਵੰਡ ਕੇ ਵਰਕਰਾਂ ਨੇ ਖੁਸ਼ੀ ਮਨਾਈ । ਇਸ ਮੌਕੇ ਆਮ ਆਦਮੀ ਪਾਰਟੀ ਤੋਂ ਓ.ਐਸ.ਡੀ ਚਰਨਜੀਤ ਸਿੰਘ ਚੰਨੀ ਇਸ ਖੁਸ਼ੀ ਮੌਕੇ ਕਿਹਾ ਕਿ ਇਹ ਜਿੱਤ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਲੋਕਾਂ ਲਈ ਕੀਤੇ ਵਿਕਾਸ ਦੇ ਕੰਮਾਂ ਦੀ ਜਿੱਤ ਹੈ। ਉਹਨਾਂ ਨੇ ਪਾਰਟੀ ਸੁਪਰੀਮੋ ਅਤੇ ਮੁੱਖ ਮੰਤਰੀ ਦੇ ਨਾਲ ਨਾਲ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਇਸ ਜਿੱਤ ਨਾਲ 2027 ਦੇ ਵਿਧਾਨ ਸਭਾ ਚੋਣਾਂ ਚ ਪਾਰਟੀ ਦੀ ਜਿੱਤ ਨੂੰ ਮੋਹਰ ਲੱਗੀ ਹੈ। ਉਹਨਾਂ ਨੇ ਕਿਹਾ ਕਿ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਚ ਜਿਵੇਂ ਵਿਕਾਸ ਦੇ ਕਾਰਜ਼ ਕੀਤੇ ਜਾ ਰਹੇ ਹਨ ਉਸੇ ਤਰ੍ਹਾਂ 2027 ਚ ਪੂਰੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਫ਼ਿਰ ਤੋਂ ਸਰਕਾਰ ਬਣਾਉਣਗੇ |ਇਸ ਮੌਕੇ ਹਰਭਜਨ , ਰਾਕੇਸ਼ ਕੁਮਾਰ, ਐਮ.ਸੀ ਕ੍ਰਿਪਾਲ ਰਾਮ ਪਾਲਾ ,ਸੋਮ ਨਾਥ ਬੰਗੜ,ਯੂਥ ਪ੍ਰਧਾਨ ਪ੍ਰਿੰਸ ਚੌਧਰੀ, ਸਰਪੰਚ ਬਲਵੀਰ (ਜੱਸੀ ) ਡਘਾਮ, ਸੁੱਚਾ ਪੰਡੋਰੀ, ਸਰਪੰਚ ਅਸ਼ੋਕ ਕੁਮਾਰ ਮੋਨੂੰ (ਸੌਲੀ), ਸਰਪੰਚ ਗੱਦੀਵਾਲ, ਸਰਪੰਚ ਪਾਰੋਵਾਲ,ਹਰਜਿੰਦਰ ਧੰਜਲ ਮੁਰਾਦ ਆਲੀ, ਸਮੇਂ, ਕੋਮਲ ਰੱਤੂ, ਮਨੀਸ਼ਾ ਰਾਣੀ ਅਤੇ ਹੋਰ ਕਈ ਹਾਜ਼ਿਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 24/06/2025
Next articleਪੀਰ ਬਾਬਾ ਮੱਦਰੀ ਸ਼ਾਹ ਸਰਕਾਰ ਦਾ 11ਵਾਂ ਸਾਲਾਨਾ ਸੂਫ਼ੀਆਨਾ ਮੇਲਾ ਕਰਵਾਇਆ