ਮਾਛੀਵਾੜਾ ਸਾਹਿਬ/ ਸਮਰਾਲਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਰਕਾਰਾਂ ਨਗਰ ਕੌਂਸਲਾਂ ਮਾਰਕੀਟ ਕਮੇਟੀਆਂ ਜੋ ਵੀ ਵੱਡੇ ਛੋਟੇ ਸ਼ਹਿਰਾਂ ਵਿੱਚ ਕੰਮ ਕਰ ਰਹੀਆਂ ਹਨ ਉਹ ਆਪਣੀ ਸਰਾਹਨਾ ਬਹੁਤ ਹੀ ਗੱਜ ਵੱਜ ਕੇ ਕਰਦੀਆਂ ਹਨ ਕਿ ਅਸੀਂ ਆਪਣੇ ਸ਼ਹਿਰ ਜਾਂ ਕਸਬੇ ਦੇ ਵਿੱਚ ਸਫਾਈ ਦਾ ਬਹੁਤ ਖਿਆਲ ਰੱਖਦੇ ਹਾਂ ਨੇਤਾ ਲੋਕ ਆ ਕੇ ਸਫਾਈ ਦੀਆਂ ਫੋਟੋਆਂ ਵੀ ਖਿਚਵਾ ਕੇ ਅਖਬਾਰਾਂ ਵਿੱਚ ਨਸ਼ਰ ਕਰਦੇ ਹਨ। ਪਰ ਚੰਡੀਗੜ੍ਹ ਲੁਧਿਆਣਾ ਸੜਕ ਉੱਤੇ ਸਥਿਤ ਸ਼ਹਿਰ ਸਮਰਾਲਾ ਦੇ ਵਿੱਚ ਸਫਾਈ ਦਾ ਕੀ ਹਾਲ ਹੈ ਇਹ ਬਹੁਤਾ ਵਰਣਨ ਕਰਨ ਦੀ ਲੋੜ ਨਹੀਂ ਜਦੋਂ ਆਪਾਂ ਖੰਨੇ ਤੋਂ ਸਮਰਾਲਾ ਆਉਂਦੇ ਹਾਂ ਤਾਂ ਉਟਾਲਾਂ ਪਿੰਡ ਲੰਘ ਕੇ ਸਮਰਾਲਾ ਦੀ ਹਦੂਦ ਸ਼ੁਰੂ ਹੁੰਦੀ ਹੈ। ਇੱਕ ਰਸਤਾ ਅੰਦਰ ਨੂੰ ਮੁੜਦਾ ਹੈ ਜਿਸ ਉੱਪਰ ਲਿਖਿਆ ਹੋਇਆ ਹੈ ਨਿਊ ਮਾਡਲ ਟਾਊਨ ਖੰਨਾ ਰੋਡ ਸਮਰਾਲਾ ਇਸ ਰਸਤੇ ਤੋਂ ਹੀ ਜਦੋਂ ਸ਼ਹਿਰ ਵੱਲ ਨੂੰ ਵੜਦੇ ਹਾਂ ਤਾਂ ਤੁਹਾਡਾ ਸਵਾਗਤ ਕਈ ਮਹੀਨਿਆਂ ਤੋਂ ਖੜੇ ਖਰਾਬ ਹੋਏ ਬਦਬੂਦਾਰ ਪਾਣੀ ਵੱਲੋਂ ਕੀਤਾ ਜਾਂਦਾ ਹੈ। ਇੱਥੇ ਇੱਕ ਸੀਵਰੇਜ਼, ਮੇਰਾ ਖਿਆਲ ਸਾਲ ਦੇ ਸਮੇਂ ਤੋਂ ਹੀ ਲੀਕ ਹੈ ਉਸ ਦਾ ਪੱਕਾ ਹੱਲ ਕਰਨ ਦੀ ਥਾਂ ਉਸ ਨੂੰ ਸਾਫ਼ ਕੀਤਾ ਜਾਂਦਾ ਹੈ ਤੇ ਹੁਣ ਉਸ ਦੇ ਉੱਪਰ ਸੀਮਿੰਟ ਪਾ ਕੇ ਪੱਕੇ ਤੌਰ ਤੇ ਬੰਦ ਕਰਨ ਦਾ ਯਤਨ ਕੀਤਾ ਪਰ ਸਿੰਮਦੇ ਪਾਣੀ ਉੱਪਰ ਕਿਹੜਾ ਸੀਮਿੰਟ ਖੜਦਾ ਹੈ ਇਹ ਵੀ ਕਮੇਟੀ ਵਾਲਿਆਂ ਨੂੰ ਦੱਸਣ ਦੀ ਲੋੜ ਹੈ। ਇਹ ਸੜਕ ਚਲਦੀ ਬਹੁਤ ਹੈ ਬੇਹਦ ਆਵਾਜਾਈ ਇਸ ਸੜਕ ਦੇ ਉੱਪਰ ਹੈ ਪਰ ਪਤਾ ਨਹੀਂ ਕਿਉਂ ਸ਼ਹਿਰ ਨਾਲ ਸਬੰਧਤ ਮਾਰਕੀਟ ਕਮੇਟੀ ਸੀਵਰੇਜ ਵਾਲੇ ਜਾਂ ਹੋਰ ਕੋਈ ਸਰਕਾਰੀ ਗੈਰ ਸਰਕਾਰੀ ਅਦਾਰਾ ਇਸ ਸੜਕ ਵੱਲ ਕਿਉਂ ਨਹੀਂ ਦੇਖਦਾ ? ਜਿਹੜੇ ਰੋਜ਼ਾਨਾ ਰਾਹੀ ਇਥੋਂ ਲੰਘਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਕੋਈ ਪੰਜ ਚਾਰ ਦਿਨ ਜਾਂ ਪੰਜ ਚਾਰ ਮਹੀਨਿਆਂ ਤੋਂ ਨਹੀਂ ਇਹ ਤਕਰੀਬਨ ਸਾਲ ਤੋਂ ਉੱਪਰ ਸਮੇਂ ਤੋਂ ਇਸ ਤਰ੍ਹਾਂ ਚੱਲ ਰਿਹਾ ਹੈ ਸੀਵਰੇਜ ਦਾ ਪਾਣੀ ਲੀਕ ਹੈ ਬਹੁਤ ਹੀ ਭੈੜੀ ਬਦਬੂ ਇਥੋਂ ਲੰਘਣ ਵੇਲੇ ਆ ਰਹੀ ਹੈ। ਭਾਈ ਸਮਰਾਲਾ ਵਾਲਿਓ, ਸਰਕਾਰੀ ਗੈਰ ਸਰਕਾਰੀ ਅਦਾਰਿਆਂ ਵਾਲਿਓ ਤੁਸੀਂ ਨਹੀਂ ਲੰਘਦੇ ਇਧਰ ਨੂੰ ਤੁਹਾਨੂੰ ਨਹੀਂ ਆਉਂਦੀ ਬਦਬੂ… ਜੇ ਨਹੀਂ ਲੰਘਦੇ ਤਾਂ ਹੁਣ ਲੰਘ ਕੇ ਦੇਖਿਓ ਫਿਰ ਸ਼ਾਇਦ ਇਸ ਨੂੰ ਸੰਵਾਰਨ ਦਾ ਹੀਲਾ ਹੋ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj