ਇੰਟਰਨੈੱਟ ਦਾ ਵੱਧਦਾ ਰੁਝਾਨ ਬੱਚਿਆਂ ਲਈ ਕਿਸੇ ਹੱਦ ਤੱਕ ਖ਼ਤਰਨਾਕ ਵੀ

ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)

ਇੰਟਰਨੈੱਟ ਦਾ ਵੱਧਦਾ ਰੁਝਾਨ ਅਜੌਕੇ ਸਮੇਂ ਵਿੱਚ ਜਿੱਥੇ ਪ੍ਰਗਤੀਸ਼ੀਲ ਦੇਸ਼ਾਂ ਵਿੱਚ ਲਾਹੇਵੰਦ ਹੈ ਉਸਦੇ ਨਾਲ ਨਾਲ ਇਸ ਦਾ ਵੱਧਦਾ ਪ੍ਰਭਾਵ ਸਾਡੀ ਆਉਣ ਵਾਲੀ ਪੀੜ੍ਹੀ ਲਈ ਬੇਹੱਦ ਖ਼ਤਰਨਾਕ ਵੀ ਸਾਬਿਤ ਹੋ ਰਿਹਾ ਹੈ, ਆਪਾਂ ਦੇਖਦੇ ਹਾਂ ਅੱਜ ਦੇ ਸਮੇਂ ਛੋਟੀ ਉਮਰ ਦੇ ਬੱਚੇ ਹਰ ਸਮੇਂ ਇੰਟਰਨੈੱਟ ਤੇ ਕਿਸੇ ਨਾ ਕਿਸੇ ਰੂਪ ਨਾਲ ਰੁੱਝੇ ਰਹਿੰਦੇ ਹਨ… ਮੋਬਾਈਲ ਗੇਮ ਤੋਂ ਸ਼ੁਰੂ ਹੋ ਕੇ ਇੰਟਰਨੈੱਟ ਦਾ ਚਸਕਾ ਦੂਜੀਆਂ ਕਈ ਖ਼ਤਰਨਾਕ ਸਾਈਟਾਂ ਵੱਲ ਮੌੜ ਦਿੰਦਾ ਜਿਸ ਕਾਰਣ ਅਪਰਾਧੀ ਪ੍ਰਵਿਰਤੀ ਪੈਦਾ ਹੁੰਦੀ ਹੈ…

ਮਾਪਿਆਂ ਵੱਲੋਂ ਬੱਚਿਆਂ ਉੱਪਰ ਜੇ ਸਮਾਂ ਰਹਿੰਦੇ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਬੱਚੇ ਮੋਬਾਈਲ ਫੋਨ ਤੇ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਆਪਣੀ ਪੜ੍ਹਾਈ ਤੋਂ ਦੂਰ ਹੁੰਦੇ ਚਲੇ ਜਾਂਦੇ ਹਨ, ਭਾਵੇਂ ਕਿ ਅਜਿਹੀ ਸਥਿਤੀ ਹਰ ਇੱਕ ਬੱਚੇ ਨਾਲ ਨਹੀਂ ਵਾਪਰਦੀ ਪਰ ਫੇਰ ਵੀ ਕੁੱਝ ਬੱਚੇ ਇੰਟਰਨੈੱਟ ਦੀ ਮਾੜੀ ਲੱਤ ਲੱਗਣ ਦੇ ਮਾੜੇ ਨਤੀਜੇ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਭੁਗਤਦੇ ਹਨ ਅਤੇ ਮਾਪਿਆਂ ਨੂੰ ਵੀ ਪ੍ਰੇਸ਼ਾਨੀ ਵਿੱਚ ਪਾ ਦਿੰਦੇ ਹਨ….

ਛੋਟੇ ਬੱਚੇ ਅਕਸਰ ਜਿੱਦ ਪੁਗਾਉਂਦੇ ਹੋਏ ਮਾਪਿਆਂ ਤੋਂ ਲਾਡ ਪਿਆਰ ਦੀ ਵਜ੍ਹਾ ਕਾਰਨ ਆਪਣੀ ਗੱਲ ਮਨਵਾ ਲੈਂਦੇ ਹਨ ਤੇ ਕਿਤੇ ਨਾ ਕਿਤੇ ਉਹ ਮਾਪੇ ਵੀ ਆਪਣੇ ਬੱਚਿਆਂ ਨੂੰ ਅਜਿਹੀ ਹਾਲਾਤ ਵਿੱਚ ਪਹੁੰਚਾਉਣ ਦੇ ਖ਼ੁਦ ਜ਼ਿੰਮੇਵਾਰ ਹੁੰਦੇ ਹਨ, ਸੋ ਇੰਟਰਨੈੱਟ ਦੀ ਵਰਤੋਂ ਕਰਦੇ ਆਪਣੇ ਬੱਚਿਆਂ ਵੱਲ ਮਾਪਿਆਂ ਨੂੰ ਉਚਿੱਤ ਧਿਆਨ ਰੱਖਣਾ ਪਵੇਗਾ ਤਾਂ ਹੀ ਬੱਚਿਆਂ ਦਾ ਭਵਿੱਖ ਇੰਟਰਨੈੱਟ ਦੇ ਮਾੜੇ ਪ੍ਰਭਾਵਾਂ ਤੋਂ ਬੱਚ ਕੇ ਉੱਜਵਲ ਹੋ ਸਕਦਾ ਹੈ।

 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)9914721831

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਤਾਸ਼ ਦੇ ਪੱਤੇ ਤੇ ਕਿਸਮਤ *
Next articleਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਿਧੀਪੁਰ ਦੇ ਦੋ ਸਕੇ ਭਰਾਵਾਂ ਦਾ ਅਮਰੀਕਾ ਵਿੱਚ ਕਤਲ