ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਨ ਦੀ ਘਟਨਾ ਨੇ ਸਮਾਜ ਦੇ ਹਿਰਦੇ ਵਲੂੰਦਰੇ – ਗਾਇਕ ਕੰਠ ਕਲੇਰ

ਗਾਇਕ ਕੰਠ ਕਲੇਰ

ਸਰੀ/ਵੈਨਕੂਵਰ (ਸਮਾਜ ਵੀਕਲੀ)  (ਕੁਲਦੀਪ ਚੁੰਬਰ)-ਲੋਕ ਗਾਇਕ ਕੰਠ ਕਲੇਰ ਵਲੋਂ ਗਣਤੰਤਰ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟਰੀਟ ਵਿਖੇ ਭਾਰਤ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਬੁੱਤ ਦੀ ਇੱਕ ਸ਼ਖਸ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਤੇ ਘੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ । ਇਸ ਘਿਨੌਣੇ ਕੰਮ ਨੇ ਲੱਖਾਂ ਲੋਕਾਂ ਦੀਆਂ ਦਿਲੀਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ । ਗਾਇਕ ਕੰਠ ਕਲੇਰ ਨੇ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਸ ਮਾਮਲੇ ਦੀ ਪੂਰੀ ਤਹਿ ਤੱਕ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸਮਾਜ ਦੇ ਰਹਿਬਰ ਜੋ ਸਮਾਜ ਲਈ ਪੂਜਨੀਕ ਹਨ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਦੇ ਹੱਕ ਹਕੂਕਾਂ ਲਈ ਆਪਣੀ ਕਲਮ ਚਲਾਈ ਅਤੇ ਸੰਵਿਧਾਨ ਦਾ ਨਿਰਮਾਣ ਕਰਕੇ ਸਭ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ । ਅੱਜ ਉਹਨਾਂ ਦੇ ਬੁੱਤਾਂ ਦੀ ਬੇਅਦਬੀ ਬਹੁਤ ਹੀ ਘਿਨੌਉਣੀ ਹਰਕਤ ਹੈ। ਜਿਸ ਨਾਲ ਭਾਈਚਾਰੇ ਵਿੱਚ ਨਫਰਤ ਦੀ ਚਿੰਤਾ ਵਧਦੀ ਹੈ । ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਹੋ ਰਹੀਆਂ ਘਟਨਾਵਾਂ ਨੂੰ ਉਹ ਮੁਕੰਮਲ ਤੌਰ ਤੇ ਨੱਥ ਪਾਉਣ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇ ਕੇ ਇਨਸਾਫ ਕਰਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਰਬਜੀਤ ਫੁੱਲ ਅਤੇ ਪ੍ਰੀਤ ਸਮਰਾਲਾ ਦੀ ਆਵਾਜ਼ ਵਿੱਚ ਆ ਰਿਹਾ ਦਮੜੀ-2 “ਕੰਗਣ”
Next articleਇਸਰੋ ਦੀ ਇਤਿਹਾਸਕ ਉਡਾਣ, NVS-02 ਲਾਂਚ; ਭਾਰਤ ਦਾ ਨੇਵੀਗੇਸ਼ਨ ਸਿਸਟਮ ਸਹੀ ਹੋਵੇਗਾ