ਮਾਘ ਮਹੀਨੇ ਦੀ ਪਵਿੱਤਰ ਮੱਸਿਆ ਦੇ ਮੌਕੇ ਅਧਿਆਪਕ ਆਗੂ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਏ ਨਤਮਸਤਕ

ਕਪੂਰਥਲਾ,(ਸਮਾਜ ਵੀਕਲੀ)  (ਕੌੜਾ)-  ਜਥੇਬੰਦਕ ਅਧਿਆਪਕ ਆਗੂ ਪਵਿੱਤਰ ਮਾਘ ਮਹੀਨੇ ਦੀ ਮੱਸਿਆ ਦੇ ਮੌਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੋਏ ।ਈਟੀਟੀ ਯੂਨੀਅਨ ਦੇ ਸੀਨੀਅਰ ਆਗੂ ਰਸ਼ਪਾਲ ਸਿੰਘ ਵੜੈਚ .ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ , ਡੀ ਟੀ ਐਫ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ ,ਸੂਬਾ ਪ੍ਰੈੱਸ ਸਕੱਤਰ ਸੰਦੀਪ ਦੁਰਗਾਪੁਰ . ਤਰਮਿੰਦਰ  ਮੱਲੀ ਅਤੇ ਹੋਰ ਆਗੂ ਅੱਜ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਰਸ਼ਪਾਲ ਸਿੰਘ ਵੜੈਚ, ਹਰਵਿੰਦਰ ਸਿੰਘ ਅੱਲੂਵਾਲ ਨੇ ਆਖਿਆ ਕਿ ਅੱਜ ਸਮੂਹ ਅਧਿਆਪਕ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਪਰਮਾਤਮਾ ਅੱਗੇ ਅਰਦਾਸ ਕਰਨ ਆਏ ਹਨ, ਤਾਂ ਜੋ ਆਉਣ ਵਾਲਾ ਸਾਲ ਬੱਚਿਆਂ ਦੇ ਲਈ ਬਹੁਤ ਵਧੀਆ ਹੋਵੇ । ਇਸ ਮੌਕੇ ਸੁਖਚੈਨ ਸਿੰਘ ਬੱਧਣ ਨੇ ਸਮੂਹ ਅਧਿਆਪਕ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਮਹੀਨੇ ਮਿਹਨਤ ਕਰਵਾਓ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਪੰਜਾਬ ਪੱਧਰ ਤੇ ਵਧੀਆ ਪੁਜੀਸ਼ਨ ਹਾਸਿਲ ਕਰਨ ਮਾਸਟਰ ਨਰੇਸ਼  ਕੋਹਲੀ ਹਰਵਿੰਦਰ ਅੱਲੂਵਾਲ ਨੇ ਸਮੂਹ ਮਾਪਿਆਂ ਨੂੰ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉ। ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਵੀ ਅਧਿਆਪਕਾਂ ਦੀਆਂ ਮੰਗਾਂ ਜਲਦੀ ਪ੍ਰਵਾਨ ਕਰਨ ਲਈ ਮੰਗ ਰੱਖੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚੰਡੀਗੜ੍ਹ ਵਿੱਚ ਗਠਜੋੜ ਆਪ ਕਾਂਗਰਸ ਦਾ ਪਰ ਭਾਜਪਾ ਬਣਾ ਗਈ ਮੇਅਰ
Next articleਹੱਕ ਰਿਕਾਰਡਜ਼ ਲੈ ਕੇ ਆ ਰਿਹਾ ਨਵਾਂ ਕ੍ਰਾਂਤੀਕਾਰੀ ਗੀਤ “ਮਹਿਲਾਂ ਨੂੰ ਹਿਲਾ ਗਿਆ” ਸਰਬਜੀਤ ਫੁੱਲ ਨੇ ਗਾਈ ਮਿਸ਼ਨਰੀ ਰਚਨਾ- ਹੈਪੀ ਡੱਲੀ