*ਤੇਜ਼ ਰਫਤਾਰ ਟਿੱਪਰ ਚਾਲਕ ਨੇ ਦੋ ਨੂੰ ਮਾਰੀ ਟੱਕਰ* ਇੱਕ ਵਿਅਕਤੀ ਦੀ ਟੁੱਟੀ ਲੱਤ ਤੇ ਨੌਜਵਾਨ ਦੀ ਮੌਕੇ ‘ਤੇ ਹੀ ਹੋਈ ਮੌਤ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬੀਤੀ ਰਾਤ ਲਗਭਗ 6-30 ਵਜੇ ਇੱਕ ਤੇਜ਼ ਰਫਤਾਰ ਟਿੱਪਰ ਚਾਲਕ ਨੇ ਇੱਕ ਨੌਜਵਾਨ ਨੂੰ  ਦਰੜ ਦਿੱਤਾ, ਜਿਸ ਕਾਰਣ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਨੂੰ  ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ 6-30 ਵਜੇ ਜੈ ਰਾਮ (50) ਪੁੱਤਰ ਗੁਲਜਾਰਾ ਰਾਮ ਵਾਸੀ ਪਿੰਡ ਛੋਕਰਾਂ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕੰਮ ਤੋਂ ਪਰਤ ਰਿਹਾ ਸੀ ਕਿ ਪਿੰਡ ਛਿਛੋਵਾਲ ਦੇ ਨੇੜੇ ਉਸਨੂੰ ਪਿੱਛੋਂ ਆ ਰਹੇ ਇੱਕ ਤੇਜ਼ ਰਫਤਾਰ ਟਿੱਪਰ ਨੇ ਟੱਕਰ ਮਾਰ ਦਿੱਤੀ | ਜਿਸ ਕਾਰਣ ਉਸਦੇ ਗੰਭੀਰ ਸੱਟਾਂ ਵੱਜੀਆਂ ਤੇ ਉਸਦੀ ਇੱਕ ਲੱਤ ਟੁੱਟ ਗਈ | ਇਸੇ ਤਰਾਂ ਉਸੇ ਹੀ ਟਰੱਕ ਚਾਲਕ ਨੇ ਪਿੰਡ ਖਾਨਪੁਰ ਦੇ ਨੇੜੇ ਕੰਮ ਤੋਂ ਘਰ ਨੂੰ  ਆਪਣੇ ਮੋਟਰਸਾਈਕਲ ‘ਤੇ ਜਾ ਰਹੇ ਇੱਕ ਨੌਜਵਾਨ ਨੂੰ  ਆਪਣੀ ਲਪੇਟ ‘ਚ ਲੈ ਲਿਆ, ਜਿਸ ਕਾਰਣ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ | ਮਿ੍ਤਕ ਦੀਪਕ ਕੁਮਾਰ (22) ਪੁੱਤਰ ਹਰਜਿੰਦਰ ਕੁਮਾਰ ਪਿੰਡ ਲੋਹਗੜ ਦਾ ਰਹਿਣ ਵਾਲਾ ਸੀ ਤੇ ਫਿਲੌਰ ਵਿਖੇ ਐੱਲ. ਜੀ ਕੰਪਨੀ ਦੇ ਸ਼ੋਅ ਰੂਮ ਵਿੱਚ ਕੰਮ ਕਰਦਾ ਸੀ | ਉਹ ਅਜੇ ਵਿਆਹਿਆ ਨਹੀਂ ਸੀ | ਐੱਸ. ਐੱਚ ਓ ਫਿਲੌਰ ਸੰਜੀਵ ਕਪੂਰ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਇਲਾਕੇ ਦੇ ਸੀ. ਸੀ. ਟੀ ਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ ਤੇ ਜਲਦ ਹੀ ਦੋਸ਼ੀ ਨੂੰ  ਕਾਬੂ ਕਰ ਲਿਆ ਜਾਵੇਗਾ |

 

Previous articleਅੱਪਰਾ ਪੁਲਿਸ ਨੇ ਲਵਾਰਿਸ ਬੱਚੇ ਨੂੰ ਕੀਤਾ ਵਾਰਿਸਾਂ ਦੇ ਹਵਾਲੇ
Next articleਨਾਨਕਸ਼ਾਹੀ ਸੰਮਤ 557ਵਾਂ ਨਵਾਂ ਸਾਲ ਦੀ ਆਮਦ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ