(ਸਮਾਜ ਵੀਕਲੀ)
ਕੱਲੇ ਕੱਲੇ ਹੁਣ ਰਹਿਣਾ ਦਿਲ ਨੇ
ਚੁੱਪ ਚਾਪ ਹੁਣ ਬਹਿਣਾ ਦਿਲ ਨੇ ..
ਸ਼ਕਲਾ ਸੋਹਣੀਆ ਨੂੰ ਕੀ ਕਰਨਾ ਏ..
ਨਾ ਕਿਸੇ ਚੱਕਰਾ ਚ ਪੈਣਾ ਦਿਲ ਨੇ..
ਬੜੇ ਸਹਾਰੇ ਦੁੱਖ ਇਸ ਦਿਲ ਨੇ
ਹੋਰ ਦੁੱਖਾਂ ਨੂੰ ਸਹਿਣਾ ਦਿਲ ਨੇ..
ਬਣਿਆ ਨਾ ਕੋਈ ਇਸ ਦਿਲ ਦਾ
ਹੋਰ ਕੀ ਹੁਣ ਕਹਿਣਾ ਦਿਲ ਨੇ..
ਕਈ ਵਾਰ ਸਬਕ ਮਿਲਿਆ ਇਸਨੂੰ
ਵਾਰ ਵਾਰ ਨਾ ਢਹਿਣਾ ਦਿਲ ਨੇ..
ਆਪੇ ਮਗਰ ਇਹ ਲੱਗ ਜਾਂਦਾ ਏ..
ਮੁਸ਼ਕਿਲ ਦੇ ਵਿੱਚ ਪੈਣਾ ਦਿਲ ਨੇ..
ਗਾਉਂਦਾ ਕਦੇ ਲਿਖਦਾ ਰਹਿੰਦਾ ਏ ਦਿਲ
ਮਸਤੀ ਵਿੱਚ ਵੀ ਰਹਿਣਾ ਦਿਲ ਨੇ
“ਰੈਪੀ” ਵੀ ਤਾ ਤੇਰੀ ਹੀ ਮੰਨਦਾ
ਤੇ ਸਦਾ ਮੰਨਾਉਦੇ ਰਹਿਣਾ ਦਿਲ ਨੇ
ਰੈਪੀ ਰਾਜੀਵ
9501001070.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly