ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਇੰਡੀਅਨ ਐਸੋਸੀਏਸ਼ਨ ਆਫ ਪੀਡਿਆਟ੍ਰੀਸ਼ੀਅਨ ਦੀ ਹੁਸ਼ਿਆਰਪੁਰ ਇਕਾਈ ਵੱਲੋਂ ਬੀਤੀ ਸ਼ਾਮ ਆਯੋਜਿਤ ਇੱਕ ਮੀਟਿੰਗ ਵਿੱਚ ਸਿਹਤ ਵਿਭਾਗ ਵੱਲੋਂ ਜਿਲਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਨੇ ਹਿੱਸਾ ਲਿਆ ਅਤੇ 2025-26 ਤੱਕ ਖਸਰਾ ਅਤੇ ਰੁਬੇਲਾ ਦੇ ਖਾਤਮੇ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਾਲ ਰੋਗ ਮਾਹਿਰਾਂ ਨੂੰ ਜਾਗਰੂਕ ਕੀਤਾ। ਇਸ ਮੀਟਿੰਗ ਦੌਰਾਨ ਸੀਨੀਅਰ ਬਾਲ ਰੋਗਾਂ ਦੇ ਮਾਹਿਰ ਡਾਕਟਰ ਜੇ.ਐਸ. ਦਰਦੀ, ਡਾ. ਡੀ.ਵੀ. ਸਲਵਾਨ, ਪ੍ਰਧਾਨ ਡਾ: ਪਰਦੀਪ ਢੀਂਗਰਾ, ਡਾ: ਗੁਰਮੀਤ ਅਤੇ ਹੁਸ਼ਿਆਰਪੁਰ ਦੇ ਹੋਰ ਬਾਲ ਰੋਗ ਮਾਹਿਰ ਸ਼ਾਮਿਲ ਹੋਏ। ਇਸ ਦੌਰਾਨ ਬਾਲ ਰੋਗ ਮਾਹਿਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਜਿਲਾ ਟੀਕਾਕਰਣ ਅਫ਼ਸਰ ਡਾ.ਸੀਮਾ ਗਰਗ ਨੇ ਕਿਹਾ ਕਿ ਸਿਹਤ ਵਿਭਾਗ ਦਾ ਟੀਚਾ ਹੈ ਕਿ 2025-26 ਦੌਰਾਨ ਐਮਆਰ ਦਾ ਖਾਤਮਾ ਕੀਤਾ ਜਾ ਸਕੇ ਜਿਸਦੇ ਲਈ 5 ਸਾਲ ਤੱਕ ਦੇ ਹਰੇਕ ਬੱਚੇ ਦਾ ਐਮਆਰ ਟੀਕਾਕਰਣ ਦੋ ਖੁਰਾਕਾਂ ਵਿੱਚ ਯਕੀਨੀ ਬਣਾਉਣਾ ਜਰੂਰੀ ਹੈ ਜਿਸਦੇ ਲਈ ਪ੍ਰਾਈਵੇਟ ਬਾਲ ਰੋਗ ਮਾਹਿਰਾਂ ਦੇ ਵੀ ਪੂਰਣ ਸਹਿਯੋਗ ਦੀ ਜਰੂਰਤ ਹੈ। ਇਸਦੇ ਨਾਲ ਹੀ ਬੁਖਾਰ ਅਤੇ ਧੱਫੜ ਵਾਲੇ ਮਰੀਜ਼ਾਂ ਬੱਚਿਆਂ ਬਾਰੇ ਰਿਪੋਰਟ ਕਰਨਾ ਵੀ ਮਹੱਤਵਪੂਰਨ ਹੈ। ਇਹਨਾਂ ਬੱਚਿਆਂ ਦੇ ਸੈੰਪਲ ਪੀਜੀਆਈ ਚੰਡੀਗੜ੍ਹ ਵਿਖੇ ਰੈਫਰੈਂਸ ਲੈਬ ਵਿੱਚ ਜਾਂਚ ਲਈ ਭੇਜਣਾ ਵੀ ਜਰੂਰੀ ਹੈ। ਇਸ ਤੋਂ ਇਲਾਵਾ ਡਾ ਸੀਮਾ ਗਰਗ ਨੇ ਬੱਚਿਆਂ ਵਿੱਚ ਸਮੇਂ ਸਿਰ, ਸੰਪੂਰਨ ਤੇ ਨਿਯਮਤ ਟੀਕਾਕਰਨ ਅਤੇ ਵਿਟਾਮਿਨ-ਏ ਦੀਆਂ 9 ਖੁਰਾਕਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



