ਸਿਹਤ ਵਿਭਾਗ ਦੁਆਰਾ ਅੱਠ ਦੁਕਾਨਾਂ ਤੇ ਤੰਬਾਕੂਨੋਸ਼ੀ ਦੇ ਚਲਾਨ ਕੱਟੇ ਗਏ

ਕੈਪਸ਼ਨ ਤੰਬਾਕੂ ਨੋਸ਼ੀ ਸਬੰਧੀ ਚਲਾਨ ਕੱਟਣ ਉਪਰੰਤ ਦੁਕਾਨਦਾਰ ਨੂੰ ਚਲਾਨ ਸੌਂਪਦੇ ਹੋਏ ਇੰਸਪੈਕਟਰ ਗੁਰਿੰਦਰ ਸਿੰਘ
 ਕਪੂਰਥਲਾ (ਸਮਾਜ ਵੀਕਲੀ) ( ਕੌੜਾ  ) – ਸਿਵਲ ਸਰਜਨ ਕਪੂਰਥਲਾ ਡਾ ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ ਐੱਮ ਓ ਕਾਲਾ ਸੰਘਿਆ ਡਾ ਰੀਟਾ ਦੀ ਰਹਿਨੁਮਾਈ ਤੇ ਡਾ ਗੁਣਤਾਸ ਦੀ ਨਿਗਰਾਨੀ ਹੇਠ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਨੇ   ਅੱਠ ਵਿਅਕਤੀਆਂ ਦੀ ਤੰਬਾਕੂਨੋਸ਼ੀ ਤਹਿਤ ਚਲਾਨ ਕੱਟੇ ਤੇ ਖੈੜਾ ਦੋਨਾ ਤੇ ਆਰ ਸੀ ਐਫ ਸਾਹਮਣੇ ਛੇ ਵਿਅਕਤੀਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ।  ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ  ਤੰਬਾਕੂ ਨਾਲ ਗਲੇ ਦਾ ਕੈਂਸਰ ਤੇ ਹੋਰ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।  ਉਨ੍ਹਾਂ ਨੇ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ।  ਇਸ ਮੌਕੇ ਸਰਬਜੀਤ ਸਿੰਘ ਜੱਲੋਵਾਲ, ਅਮਨਦੀਪ ਭਾਣੋਲੰਗਾ, ਗੁਰਪ੍ਰੀਤ ਸਿੰਘ ,ਪਰਗਟ ਸਿੰਘ, ਸੁਖਵਿੰਦਰ ,ਜਪਨਾਮ ,ਜਸਵੰਤ ਤੇ ਸੰਦੀਪ ਆਦਿ ਹਾਜ਼ਰ ਸਨ ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਕਲੱਸਟਰ ਪੱਧਰੀ ਮੀਟਿੰਗ
Next articleਨਵਜੋਤ ਸਿੱਧੂ ਦੇ ਪ੍ਰਧਾਨ ਤੇ ਗਿਲਜੀਆਂ ਸਾਹਿਬ ਦੇ ਐਕਟਿੰਗ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਗੁਰਪ੍ਰੀਤ ਸਿੰਘ ਬਿੱਟੂ ਉਰਫ਼ ਬਿੱਟੂ ਲਿਬੜਾ ਨੇ ਐਡਮਿੰਟਨ ਵਿੱਚ ਵੰਡੇ ਲੱਡੂ।