(ਸਮਾਜ ਵੀਕਲੀ)
ਹੱਥ ਮਾਲਿਕ ਦੇ ਡੋਰ, ਓ ਬੰਦਿਆ
ਹੱਥ ਮਾਲਿਕ ਦੇ ਡੋਰ
ਬੰਦਾ ਸੋਚੇ ਹੋਰ ਹੋਰ ਕੁੱਝ
ਹੋ ਜਾਂਦਾ ਕੁੱਝ ਹੋਰ, ਓ ਬੰਦਿਆ
ਹੱਥ ਮਾਲਿਕ ਦੇ ਡੋਰ…..
ਪੱਕੀਆਂ ਫਸਲਾਂ, ਨੀਲਾ ਅੰਬਰ
ਸੂਰਜ ਚਮਕਾਂ ਮਾਰੇ
ਵੇਖ ਕੇ ਜੱਟ ਲਹਿਰਾਉਂਦੀਆਂ ਫਸਲਾਂ
ਲੱਖ ਲੱਖ ਸ਼ੁਕਰ ਗੁਜ਼ਾਰੇ
ਨਿੱਕੀ ਜਿਹੀ ਇੱਕ ਬੱਦਲੀ ਉੱਠੀ
ਬਣੀ ਘਟਾ ਘਨਘੋਰ
ਪਲ ਵਿੱਚ ਕਰ ਗਈ ਸਾਫ ਸਫਾਇਆ
ਸਭ ਕੁੱਝ ਲੈ ਗਈ ਰੋੜ੍ਹ, ਓ ਬੰਦਿਆ
ਹੱਥ ਮਾਲਿਕ ਦੇ ਡੋਰ…..
ਹੱਥ ਮਾਲਿਕ ਦੇ ਡੋਰ, ਓ ਬੰਦਿਆ
ਹੱਥ ਮਾਲਿਕ ਦੇ ਡੋਰ
ਬੰਦਾ ਸੋਚੇ ਹੋਰ ਹੋਰ ਕੁੱਝ
ਹੋ ਜਾਂਦਾ ਕੁੱਝ ਹੋਰ, ਓ ਬੰਦਿਆ
ਹੱਥ ਮਾਲਿਕ ਦੇ ਡੋਰ…..
ਖੁਸੀ਼ ਮੁਹੰਮਦ ਚੱਠਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly