HOME ਖਰੜ ਵਿੱਚ ਸਪਾ ਸੈਂਟਰਾਂ ਦੀ ਆੜ ਵਿੱਚ ਚੱਲ ਰਹੇ ਗੈਰਕਾਨੂੰਨੀ ਧੰਧਿਆਂ ‘ਤੇ...

ਖਰੜ ਵਿੱਚ ਸਪਾ ਸੈਂਟਰਾਂ ਦੀ ਆੜ ਵਿੱਚ ਚੱਲ ਰਹੇ ਗੈਰਕਾਨੂੰਨੀ ਧੰਧਿਆਂ ‘ਤੇ ਲੱਗੇ ਲਗਾਮ: ਰਾਜਿੰਦਰ,ਲਖਵੀਰ

4
ਫੋਟੋ ਅਜਮੇਰ ਦੀਵਾਨਾ

 ਸ਼ਿਵ ਸੈਨਾ ਹਿੰਦ ਵਸਿਸ਼ਟ ਮੰਡਲ ਵੱਲੋਂ ਐਸ ਡੀ ਐਮ  ਅਤੇ ਡੀ ਐਸ ਪੀ  ਨੂੰ ਸੌਂਪਿਆ ਗਿਆ ਮੰਗ ਪੱਤਰ ! 

ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) –  ਸ਼ਿਵ ਸੈਨਾ ਹਿੰਦ ਸੰਗਠਨ ਦੇ ਰਾਸ਼ਟਰੀ ਪ੍ਰਧਾਨ  ਨਿਸ਼ਾਂਤ ਸ਼ਰਮਾ  ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਗਠਨ ਦਾ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਸਥਾਨਕ ਪ੍ਰਸ਼ਾਸਨ ਨੂੰ  ਮਿਲਿਆ। ਸ਼ਿਵ ਸੈਨਾ ਹਿੰਦ ਦੇ ਉੱਤਰ ਭਾਰਤ ਪ੍ਰਮੁੱਖ ਲਖਵੀਰ ਵਰਮਾ ਅਤੇ ਯੂਥ ਪ੍ਰਧਾਨ ਰੋਹਿਤ ਸੂਦ  ਦੀ ਅਗਵਾਈ ਵਿੱਚ ਖਰੜ ਦੇ ਐਸ ਡੀ ਐਮ ਅਤੇ ਡੀ ਐਸ ਪੀ ਨੂੰ ਇੱਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ।ਇਸ ਮੰਗ ਪੱਤਰ ਰਾਹੀਂ ਸੰਗਠਨ ਨੇ ਪ੍ਰਸ਼ਾਸਨ ਦਾ ਧਿਆਨ ਖਰੜ ਸ਼ਹਿਰ ਵਿੱਚ ਧੜੱਲੇ ਨਾਲ ਚੱਲ ਰਹੇ ਸਪਾ ਸੈਂਟਰਾਂ ਵੱਲ ਦਿਵਾਇਆ। ਸੰਗਠਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਇਨ੍ਹਾਂ ਸਪਾ ਸੈਂਟਰਾਂ ਦੀ ਆੜ ਵਿੱਚ ਵੱਡੇ ਪੱਧਰ ‘ਤੇ ਗੈਰਕਾਨੂੰਨੀ ਅਤੇ ਅਨੈਤਿਕ ਗਤੀਵਿਧੀਆਂ ਚੱਲ ਰਹੀਆਂ ਹਨ, ਜੋ ਸਥਾਨਕ ਸਮਾਜ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਲਈ ਵੱਡਾ ਖਤਰਾ ਬਣ ਰਹੀਆਂ ਹਨ।ਸਪਾ ਸੈਂਟਰਾਂ ਦੇ ਨਾਮ ‘ਤੇ ਚੱਲ ਰਹੇ ਇਸ ਗੈਰਕਾਨੂੰਨੀ ਧੰਦੇ  ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਸ਼ਿਵ ਸੈਨਾ ਹਿੰਦ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਸੈਂਟਰਾਂ ‘ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਅਚਾਨਕ ਛਾਪੇਮਾਰੀ ਕਰਕੇ  ਸੱਚਾਈ ਨੂੰ ਸਾਹਮਣੇ ਲਿਆਂਦਾ ਜਾਵੇ। ਸੰਗਠਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਹੀ ਇਨ੍ਹਾਂ ਸ਼ੱਕੀ ਸਪਾ ਸੈਂਟਰਾਂ ’ਤੇ ਸਖਤ ਕਾਰਵਾਈ ਨਹੀਂ ਕੀਤੀ ਗਈ ਤਾਂ ਸੰਗਠਨ ਜਨਹਿਤ ਵਿੱਚ ਕੜੇ ਕਦਮ ਚੁੱਕਣ ਲਈ ਮਜਬੂਰ ਹੋਵੇਗਾ। ਐਸ ਡੀ ਐਮ  ਅਤੇ ਡੀ ਐਸ ਪੀ  ਨੇ ਪ੍ਰਤੀਨਿਧੀ ਮੰਡਲ ਦੀ ਗੱਲ ਧਿਆਨ ਨਾਲ ਸੁਣੀ ਅਤੇ ਇਸ ਗੰਭੀਰ ਮਾਮਲੇ ’ਤੇ ਤੁਰੰਤ ਅਤੇ ਉਚਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਸੰਗਠਨ ਦੇ ਰਾਸ਼ਟਰੀ ਮੀਡੀਆ ਇੰਚਾਰਜ ਰਾਜਿੰਦਰ ਧਾਲੀਵਾਲ ,ਰਾਹੁਲ ਸ਼ਰਮਾ ਰਾਸਟਰੀ ਸਾਲਹਕਰ, ਧਰਮਗੁਰੂ ਸ਼ਾਸਤਰੀ ਰੰਜਨ , ਮਨੋਜ ਸ਼ਰਮਾ, ਮੋਹਿਤ ਕੁਮਾਰ, ਪਵਨ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸ਼ਿਵ ਸੈਨਿਕ ਅਤੇ ਸਥਾਨਕ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਤ ਬਾਬਾ ਖੁਸ਼ੀ ਰਾਮ ਭਰੋਮਜਾਰਾ ਦੀ ਸਲਾਨਾ ਬਰਸੀ ਸਮਾਗਮ ਸਬੰਧੀ ਪੋਸਟਰ ਜਾਰੀ
Next articleਬੋਰਵੈੱਲ ਵਿੱਚ ਡਿੱਗੇ 3 ਸਾਲਾ ਬੱਚੇ ਗੁਰਕਰਣ ਸਿੰਘ ਨੂੰ