ਖੂਨਦਾਨ ਕਰਨ ਦਾ ਦਾਨ ਮਹਾਂਦਾਨ ਹੁੰਦਾ ਹੈ : ਸੰਤ ਕੁਲਵੰਤ ਰਾਮ

ਹੁਸ਼ਿਆਰਪੁਰ /ਬਹਿਰਾਮ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਖੂਨਦਾਨ ਕਰਨ ਦਾ ਦਾਨ ਮਹਾਂਦਾਨ ਹੁੰਦਾ ਹੈ ਕਿਉਕਿ ਦਾਨ ਕੀਤਾ ਹੋਇਆ ਖੂਨ ਕਿਸੇ ਜਰੂਰਤਮੰਦ ਵਿਅਕਤੀ ਦੀ ਜਾਨ ਬਚਾ ਸਕਦਾ ਹੈ ਇਹ ਸ਼ਬਦ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਅਤੇ ਗੱਦੀ ਨਸ਼ੀਨ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ ਨੇ ਡੇਰਾ ਭਰੋਮਜਾਰਾ ਵਿਖੇ ਆਖੇ ।ਉਨ੍ਹਾ ਕਿਹਾ ਕਿ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਖੂਨਦਾਨ ਅਤੇ ਨੇਤਰ ਦਾਨ ਕੈਂਪ ਡਾ.ਬੀ.ਆਰ.ਅੰਬੇਡਕਰ ਵੈਲਫੇਅਰ ਸੁਸਾਇਟੀ ਰਜਿ ਮੰਢਾਲੀ ਵਲੋਂ ਜੋ 8 ਦਸੰਬਰ ਦਿਨ ਐਤਵਾਰ ਨੂੰ ਕੈਂਪ ਲਗਾਇਆ ਜਾ ਰਿਹਾ ਹੈ ਸ਼ਲਾਘਾਯੋਗ ਕਾਰਜ ਹੈ।ਉਨ੍ਹਾ ਖੂਨਦਾਨ ਅਤੇ ਨੇਤਰ ਦਾਨ ਕਰਨ ਵਾਲਿਆ ਨੂੰ ਅਪੀਲ ਕੀਤੀ ਕਿ ਆਪਣਾ ਯੋਗਦਾਨ ਜਰੂਰ ਪਾਉਣ।ਇਸ ਮੌਕੇ ਪ੍ਰਧਾਨ ਗੁਰਪ੍ਰੀਤ ਕੁਮਾਰ ਨੇਸ਼ੀ,ਮੰਗਤ ਰਾਮ, ਗੁਰਦਿਆਲ ,ਨਿਰਮਲ,ਹੈਪੀ ,ਬਬਲੋ,ਹੈਰੀ,ਰਾਜਾ,ਵਿੱਕੀ,ਤਰੁਣ,ਜੱਸਾ,ਸੰਤੋਖ ਰਾਮ, ਕੁਲਦੀਪ,ਦਮਨ,ਗੁਰਮੁੱਖ,ਹਰਸ਼,ਸਾਹਿਲ,ਪਰਮਾਨੰਦ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਖ-ਵੱਖ ਜਨਤਕ ਜਥੇਬੰਦੀਆਂ ਵਲੋਂ 10 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਸੰਬੰਧੀ ਕੀਤੀ ਮੀਟਿੰਗ
Next articleਥਾਣਾ ਹਰਿਆਣਾ ਦੀ ਪੁਲਿਸ ਨੇ 40 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਇੱਕ ਵਿਅਕਤੀ ਨੂੰ ਗ੍ਰਿਫਤਾਰ