HOME ਮਹਾਨ ਤਪੱਸਵੀ ਸੰਤ ਬਾਬਾ ਖੁਸ਼ੀ ਰਾਮ ਭਰੋਮਜਾਰਾ ਦੀ ਸਲਾਨਾ ਬਰਸੀ ਉਤਸ਼ਾਹ ਨਾਲ...

ਮਹਾਨ ਤਪੱਸਵੀ ਸੰਤ ਬਾਬਾ ਖੁਸ਼ੀ ਰਾਮ ਭਰੋਮਜਾਰਾ ਦੀ ਸਲਾਨਾ ਬਰਸੀ ਉਤਸ਼ਾਹ ਨਾਲ ਮਨਾਈ

1
ਫੋਟੋ ਅਜਮੇਰ ਦੀਵਾਨਾ

*ਪੜ੍ਹਾਈ ਵਿੱਚੋਂ ਹੁਸ਼ਿਆਰ ਬੱਚਿਆ ਦਾ ਕੀਤਾ ਸਨਮਾਨ*

ਹੁਸ਼ਿਆਰਪੁਰ  (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) – ਮਹਾਨ ਤਪੱਸਵੀ ਸੰਤ ਬਾਬਾ ਖੁਸ਼ੀ ਰਾਮ ਮਹਾਰਾਜ ਭਰੋਮਜਾਰਾ ਦੀ ਸਲਾਨਾ ਬਰਸੀ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੀ ਸਰਪ੍ਰਸਤੀ ਵਿੱਚ ਮਨਾਈਗਈ। ਸ਼੍ਰੀ ਸਹਿਜਪਾਠ ਦੇ ਭੋਗ ਪੈਣ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ। ਜਿਸ ਵਿੱਚ ਡੇਰੇ ਦੇ ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਬਰਸੀ ਸਮਾਗਮ ਵਿੱਚ ਵੱਖ ਵੱਖ ਡੇਰਿਆ ਤੋਂ ਪੁੰਹਚੇ ਸੰਤਾਂ ਨੇ ਸੰਗਤਾਂ ਨੂੰ ਸਾਂਝੇ ਤੌਰ ਤੇ ਉਪਦੇਸ਼ ਦਿੰਦਿਆ ਕਿਹਾ ਕਿ ਸਾਨੂੰ ਸੰਤ ਬਾਬਾ ਖੁਸ਼ੀ ਰਾਮ ਮਹਾਰਾਜ ਦੇ ਦੱਸੇ ਹੋਏ ਮਾਰਗ ਦਰਸ਼ਨ ਤੇ ਚੱਲ ਕੇ ਆਪਣਾ ਜੀਵਨ ਸਫਲ ਬਨਾਉਣਾ ਚਾਹੀਦਾ ਹੈ ਉਪਰੰਤ ਉਨ੍ਹਾ ਸਾਰਿਆ ਨੂੰ ਉਪਦੇਸ਼ ਦਿੱਤਾ ਕਿ ਬੱਚਿਆ ਨੂੰ ਵੱਧ ਤੋਂ ਵੱਧ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਸਮਾਜ ਹੋਰ ਤਰੱਕੀ ਕਰੇ। ਸੰਤਾਂ ਵਲੋਂ ਜਿਥੇ ਸਾਰਿਆ ਦਾ ਧੰਨਵਾਦ ਕੀਤਾ ਉਥੇ ਸੰਤ ਮਹਾਪੁਰਸ਼ਾ ਅਤੇ ਪ੍ਰਮੁੱਖ ਸ਼ਖਸ਼ੀਅਤਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ, ਸੰਤ ਨਿਰਮਲ ਦਾਸ ਅਵਾਦਾਨ ਸੈਕਟਰੀ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ, ਖਜਾਨਚੀ ਸੰਤ ਜਸਵਿੰਦਰ ਸਿੰਘ ਸੱਚਖੰਡ ਡਾਂਡੀਆ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਸੰਤ ਬੀਬੀ ਮੀਨਾ ਦੇਵੀ ਡੇਰਾ ਰਤਨਪੁਰੀ ਜੇਜੋ ਦੁਆਬਾ, ਸੰਤ ਤਾਰਾ ਚੰਦ ਸੰਧਵਾਂ, ਸੰਤ ਸੀਤਲ ਦਾਸ ਕਾਲੇਵਾਲ ਭਗਤਾਂ, ਸੰਤ ਬਾਬਾ ਬਲਵੀਰ ਦਾਸ ਡੇਰਾ ਮਹਾਨਪੁਰੀ ਸਾਹਰੀ, ਸਾਈਂ ਸਾਧੂ ਸ਼ਾਹ ਕਟਾਰੀਆਂ, ਸੰਤ ਸਾਈਂ ਮੋਨਿਕਾ ਗੜਸ਼ੰਕਰ, ਸੰਤ ਅਵਤਾਰ ਦਾਸ, ਸੰਤ ਹਾਕਮ ਦਾਸ ਸੰਧਵਾਂ, ਸੰਤ ਬਾਬਾ ਜਿੰਦਰ , ਸੰਤ ਆਤਮਾ ਦਾਸ ਅਪਰਾ, ਸੰਤ ਗੁਰਮੀਤ ਰਾਮ ਹਾਜੀਪੁਰ, ਸੰਤ ਸਤਨਾਮ ਸਿੰਘ ਨਰੂੜ, ਲੈਕ ਰਾਮ ਲੁਭਾਇਆ ਕਲਸੀ, ਜਥੇ. ਸਰੂਪ ਸਿੰਘ ਖਲਵਾੜਾ, ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਕਾਂਗਰਸ, ਮੈਂਬਰ ਜਿਲ੍ਹਾ ਪ੍ਰੀਸ਼ਦ ਬੀਬੀ ਬਿਮਲਾ ਰਾਣੀ ਮਾਂਗਟ, ਹਰਭਜਨ ਸਿੰਘ ਸਾਬਕਾ ਸਰਪੰਚ ਭਰੋਲੀ, ਰੋਬਨ ਸੈਂਪਲੇ ਜਲੰਧਰ, ਕੇ ਕੇ ਪਾਲ ਵੜਿੰਗ, ਰਿਟਾ.ਮੈਨੇਜਰ ਸੁਰਿੰਦਰ ਪਾਲ, ਰਾਜ ਕੁਮਾਰ ਰਾਜੂ,ਮੰਗਤ ਰਾਮ, ਸੁਖਵਿੰਦਰ ਸਿੰਘ, ਬਲਵੰਤ ਰਾਏ ਵੜਿੰਗ, ਹਰਕੇਸ਼ ਜਲੰਧਰ, ਦੇਸ ਰਾਜ ਚੱਕਗੁਰੂ, ਬਿਹਾਰੀ ਲਾਲ ਨੰਗਲ ਭਾਖੜਾ, ਸੋਮ ਨਾਥ ਗੜ੍ਹਸ਼ੰਕਰ,ਰਿਟਾ. ਸੁਪਰਵਾਇਜਰ ਬੀਬੀ ਅਮਰਜੀਤ ਕੌਰ ਨਵਾਂਸ਼ਹਿਰ, ਹਰਭਜਨ ਸਿੰਘ ਚੱਕਗੁਰੂ, ਮਦਨ ਲਾਲ ਰੰਧਾਵਾ, ਦੀਪਾ ਬੰਗੜ ਆਦਿ ਹਾਜਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਦਾ ਕੀਤਾ ਵਿਸ਼ੇਸ਼ ਸਨਮਾਨ
Next articleਦੇਸ਼ ਵਿਰੋਧੀ ਅਨਸਰਾਂ ‘ਤੇ ਸਰਕਾਰ ਨੇ ਲਵੇ ਸਖ਼ਤ ਫੈਸਲਾ: ਨਿਸ਼ਾਂਤ ਸ਼ਰਮਾ