ਸਰਕਾਰ ਦਾ ਯੂ ਟਰਨ ਜੱਥੇਬੰਦਕ ਲੋਕਾਂ ਦੀ ਜਿੱਤ -ਪੀ ਕੇ ਯੂ ਬਾਗੀ

 ਕਪੂਰਥਲਾ,  (ਕੌੜਾ)- ਪੰਜਾਬ ਸਰਕਾਰ ਵੱਲੋਂ 26 ਮੰਡੀ ਬੋਰਡ ਭੰਗ ਕਰਨ ਤੇ ਮੁਹਾਲੀ ਅਤੇ ਖਰੜ ਦੇ ਮੰਡੀ ਬੋਰਡ ਨੂੰ ਭੰਗ ਕਰ ਦੂਸਰੇ ਮਹਿਕਮਿਆਂ ਵਿਚ ਰਲੇਵਾਂ ਕਰ ਆਉਂਦੀ ਕਣਕ ਦੀ ਫ਼ਸਲ ਦੀ ਖਰੀਦ ਵੇਚ ਤੇ ਪ੍ਰਾਸੈਸਿੰਗ ਦਾ ਠੇਕਾ ਕਾਰਪੋਰੇਟ ਘਰਾਣਿਆਂ ਦੇ 9 ਸਾਇਲੋਜ ਨੂੰ ਦੇਣ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕਰ ਯੂ ਟਰਨ ਲਿਆ ਹੈ। ਇਹ ਕਿਸਾਨ ਮਜ਼ਦੂਰ ਜਥੇਬੰਦੀਆਂ, ਬੁੱਧੀਜੀਵੀਆਂ ਤੇ ਪੰਜਾਬ ਹਿਤੈਸ਼ੀ ਲੋਕਾਂ ਦੀ ਵੱਡੀ ਜਿੱਤ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ ਨੇ ਪਿੰਡ ਖੀਰਾਂਵਾਲੀ ਵਿਖੇ ਸੰਧਰ ਤੇ ਭੰਡਾਲ ਪਰਿਵਾਰ ਦੇ ਨੌਜਵਾਨ ਹਰਦੀਪ ਸਿੰਘ ਦੀਪਾ, ਹਰਪ੍ਰੀਤ ਸਿੰਘ ਹੈਪੀ ਅਮਰੀਕਾ ਵੱਲੋਂ ਸਵ. ਸਰਦਾਰਨੀ ਦਲਵੀਰ ਕੌਰ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਅੱਖਾਂ ਦਾ ਮੁਫ਼ਤ ਅਪਰੇਸ਼ਨ ਤੇ ਚੈਕਅੱਪ ਕੈਂਪ ਵਿੱਚ ਹਾਜ਼ਰੀ ਭਰਨ ਕੀਤਾ। ਕੈਂਪ ਵਿੱਚ ਡਾ. ਪਿਊਸ਼ ਗੋਇਲ ਤੇ ਉਨ੍ਹਾਂ ਦੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਦਾ ਚੈੱਕ ਅੱਪ ਕਰਨ ਉਪਰੰਤ ਦਵਾਈ, ਐਨਕਾਂ, ਲੈੱਨਜ਼ ਤੇ ਅਪਰੇਸ਼ਨ ਕੀਤੇ ਗਏ। ਜੱਥੇਬੰਦੀ ਵੱਲੋਂ ਸੰਧਰ ਤੇ ਭੰਡਾਲ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਆਪਣਾ ਫੈਸਲਾ ਵਾਪਸ ਲੈ ਲਿਆ ਗਿਆ ਹੈ।ਪਰ ਅਜੇ ਵੀ ਪੰਜਾਬ ਦੇ ਲੋਕਾਂ ਨੂੰ ਸਤੱਰਕ ਰਹਿਣ ਦੀ ਲੋੜ ਹੈ ਕਿਉਂਕਿ ਪਿਛਲੇ ਸਾਲ ਹੋਏ ਸਮਝੌਤੇ ਮੁਤਾਬਿਕ ਅਜੇ 26 ਸਾਇਲੋਜ ਹੋਰ ਨਵੇਂ ਪੰਜਾਬ ਅੰਦਰ ਬਣਨੇ ਹਨ। ਕਾਰਪੋਰੇਟ ਪੱਖੀ ਸਰਕਾਰਾਂ ਵੱਲੋਂ ਹਰ ਹੀਲਾ ਵਸੀਲਾ ਵਰਤਿਆ ਜਾਵੇਗਾ ਕਿ ਪੰਜਾਬ ਦੀ ਜਰਖੇਜ਼ ਜ਼ਮੀਨ ਨੂੰ ਇਹਨਾਂ ਘਰਾਣਿਆਂ ਦੇ ਹੱਥਾਂ ਵਿਚ ਦੇ ਦਿੱਤਾ ਜਾਵੇ।ਇਸ ਸਮੇਂ ਸੂਬਾ ਮੀਤ ਪ੍ਰਧਾਨ ਬੋਹੜ ਸਿੰਘ ਹਜਾਰਾ,ਡਾ. ਲਖਵਿੰਦਰ ਸਿੰਘ,ਜੋਨ ਆਗੂ ਸੁਖਦੇਵ ਸਿੰਘ ਖੀਰਾਂਵਾਲੀ, ਲਖਵਿੰਦਰ ਸਿੰਘ ਟੋਡਰਵਾਲ, ਯੂਥ ਆਗੂ ਲਵਪ੍ਰੀਤ ਸਿੰਘ ਦੂਲੋਵਾਲ, ਲਵਪ੍ਰੀਤ ਸਿੰਘ ਗੋਪੀਪੁਰ, ਕਰਮਵੀਰ ਸਿੰਘ, ਅਰਸ਼ਦੀਪ ਸਿੰਘ, ਗਗਨਦੀਪ ਸਿੰਘ, ਭੈਣ ਰਮਨਦੀਪ ਕੌਰ ਦੂਲੋਵਾਲ ਆਦਿ ਹਾਜ਼ਰ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOver 10 million Pakistanis may fall below poverty line: World Bank
Next articleਨਨਕਾਣਾ ਸਾਹਿਬ ਖਾਲਸਾ ਸਕੂਲ ਦਾ 5ਵੀਂ ਦਾ ਨਤੀਜਾ 100 ਫੀਸਦੀ