(ਸਮਾਜ ਵੀਕਲੀ)
ਔਰੰਗੇ ਤੋਂ ਵੀ ਵੱਧ ਸਰਕਾਰੇ
ਜ਼ੁਲਮ ਤੇਰੇ ਦੀ ਹੱਦ ਸਰਕਾਰੇ
ਲੋਕ ਰਾਜ ਦੇ ਪਾੜ ਸੁੱਟੇ ਕੱਪੜੇ
ਤੇਰਾ ਛੋਟਾ ਕਿੰਨਾ ਕੱਦ ਸਰਕਾਰੇ
ਕਿਉਂ ਕਿਸਾਨਾਂ ਦਾ ਖੂਨ ਵਹਾਵੇ
ਕਿਹੜਾ ਟੱਪੇ ਉਹ ਸਰਹੱਦ ਸਰਕਾਰੇ
ਹੰਕਾਰ ਦਾ ਨਸ਼ਾ ਸਿਰ ਚੜ੍ਹ ਬੋਲਦਾ
ਇਹ ਆਵਾਜ਼ ਨਾ ਸਕਦੀ ਮੱਧ ਸਰਕਾਰੇ
ਪਾਪ ਦਾ ਘੜਾ ‘ਸੋਹੀ’ ਭਰ ਕੇ ਡੁੱਲੂ
ਅੰਤ ਮਾੜਾ ਹੌਊ ਬੇਹੱਦ ਸਰਕਾਰੇ
ਗੁਰਮੀਤ ਸਿੰਘ ਸੋਹੀ ਪਿੰਡ -ਅਲਾਲ(ਧੂਰੀ)