ਕੁੜੀਆਂ ਕੂੰਜਾਂ

ਸਿਮਰਨਜੀਤ ਕੌਰ

(ਸਮਾਜ ਵੀਕਲੀ)

ਜੱਗ ਬਹੁ ਭਾਂਤੀ, ਬਹੁ ਰੰਗਾ ਏ,
ਉਝ ਜਿਊਣਾ ਕਿਥੇ ਚੰਗਾ ਏ?
ਕਿਤੇ ਹਾਸੇ ਕਿਤੇ ਜੁਦਾਈਆਂ ਨੇ ,
ਤਨਹਾਈਆਂ ਝੋਲੀ ਪਾਈਆਂ ਨੇ

ਕਿਤੇ ਖੈਰ ਮੱਕਦਰ ਮਿਲ ਜਾਵੇ,
ਬਾਹੀਆਂ ਜੂ ਫੈਲਾਈਆਂ ਨੇ
ਏ ਕੂੰਜਾਂ ਬਣਕੇ ਡਾਰਾਂ ਹੀ ,
ਖਰੇ ਕਿਹੜੇ ਦੇਸ਼ੋਂ ਆਈਆਂ ਨੇ

ਤੂੰ ਅੱਖਰਾਂ ਵਿੱਚ ਕੀ ਖੁਣਦੈ,
ਏ ਨਜ਼ਮਾਂ ਜਾਂ ਰੁਬਾਈਆਂ ਨੇ
ਜਾਂ ਧੁੱਪੇ ਆਉਂਦੇ ਬੁੱਲ੍ਹਿਆਂ ਚੋਂ,
ਦਿੱਸੀਆਂ ਜੋ ਪਰਛਾਈਆਂ ਨੇ

ਅੱਖਾਂ ਵਿਚਲੀ ਟਿਪ – ਟਿਪ ਨੇ ,
ਗੱਲਾਂ ਕੀ ਛੁਪਾਈਆਂ ਨੇ
ਕੁੜੀਆਂ ਕੂੰਜਾਂ ਕੀ ਕਹਿਣਾ,
ਏ ਕਿਸ ਮਿੱਟੀ ਦੀਆਂ ਜਾਈਆਂ ਨੇ

ਕਿਤੇ ਹੱਥਾਂ ਦੇ ਛਾਲੇ ,
ਕਿਤੇ ਪਾਟੀਆਂ ਜਿਹੀਆਂ ਬਿਆਈਆਂ ਨੇ
ਕੁਝ ਆਪਣੇ ਅੰਦਰ ਸਾਹ ਦੱਬਕੇ,
ਚੱਲਦੀਆਂ ਘਰ ਕਮਾਈਆਂ ਨੇ

ਸਿਮਰ ਤੇ ਸਿਮਰਨ ਨਹੀਂ ਰਹਿਣਾ,
ਏ ਦੋਵੇਂ ਰੋਂਦੀਆਂ ਆਈਆਂ ਨੇ
ਕੁਝ ਬਚਿਆ ਏ ਤੇ ਰੱਬ ਹੋਵੇ,
ਉਝ ਸਿਸਕੀਆਂ ਮਸਾਂ ਮੁਕਾਈਆਂ ਨੇ

ਲਿਖਤ :- ਸਿਮਰਨਜੀਤ ਕੌਰ ਸਿਮਰ
ਪਿੰਡ :- ਮਵੀ ਸੱਪਾਂ (ਸਮਾਣਾ)
7814433063

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਹਾਗ ਘੋੜੀਆਂ
Next articleਪੰਜਾਬੀ ਗ਼ਜ਼ਲ