(ਸਮਾਜ ਵੀਕਲੀ)
ਜ਼ਿੰਦਗੀ ਦਾ ਖੇਲ ਸੱਜਣਾਂ, ਬੜਾ ਹੀ ਅਨੋਖਾ ਏ।
ਮਿਲਦਾ ਏ ਪਿਆਰ ਕਦੀ, ਮਿਲਦਾ ਏ ਧੋਖਾ ਏ।
ਪਿਆਰ,ਮੁਹੱਬਤ ਜਿੰਦਗੀ ਦਾ ਅਨਮੋਲ ਤੋਹਫ਼ਾ ਏ।
ਸਾੜਾ ,ਈਰਖਾ, ਦਵੈਸ਼, ਕਦੇ, ਕਰਦੇ ਨਾ ਸਾਹ ਸੋਖਾ ਏ।
ਜ਼ਿੰਦਗੀ ਐਵੇਂ ਨਾ ਗਵਾ, ਰੱਬ ਨਾਲ ਮਿਲਣੇ ਦਾ ਇਹੀ ਮੌਕਾ ਏ।
ਜਿੰਦਗੀ ਦਾ ਖੇਲ ਸੱਜਣਾ, ਬੜਾ ਹੀ ਅਨੋਖਾ ਏ।
ਆਪੇ ਨੂੰ ਗਵਾ ਕੇ ਤੂੰ, ਯਾਰ ਨੂੰ ਮਨਾ ਲੈ ਓਏ।
ਜ਼ਿੰਦਗੀ ਦੀ ਖੇਡ ਨੂੰ, ਉਸਦੇ ਨਾਂ ਨਾਲ ਲਾ ਲੈ ਓਏ।
ਖੌਰੇ ਕਿੱਥੇ ਆ ਜਾਣਾ , ਮੌਤ ਦਾ ਝੋਕਾ ਏ।
ਜਿੰਦਗੀ ਦਾ ਖੇਲ ਸੱਜਣਾ, ਬੜਾ ਹੀ ਅਨੋਖਾ ਏ।
ਮਹਿਲਾਂ ਮਾੜੀਆਂ ਪਾ ਕੇ , ਤੂੰ ਆਪਣੇ ਸੁਪਨੇ ਸੁੰਜੋਏ ਜੀ।
ਪਰ ਤੇਰੀ ਸੰਤੁਸ਼ਟੀ ਦੇ, ਖੁਆਬ ਪੂਰੇ ਨਾ ਹੋਏ ਜੀ।
ਤੇਰੇ ਕੀਤੇ ਕਰਮਾਂ ਦਾ, ਲੱਗ ਜਾਣਾ ਟੋਕਾ ਏ।
ਜਿੰਦਗੀ ਦਾ ਖੇਲ ਸੱਜਣਾ, ਬੜਾ ਹੀ ਅਨੋਖਾ ਏ।
ਮੇਰਾ ਮੇਰਾ ਕਰਕੇ ਤੂੰ, ਉਮਰ ਗਵਾਈ ਏ।
ਮੋਹ ਲੋਭ ਦਾ ਪੈਂਡਾ ਤੇਰਾ, ਜਾਣਾ ਅਜ਼ਾਈ ਏ।
ਕਰ ਲੈ ਨੇਕ ਕੰਮ ‘ਸਰਿਤਾ’, ਗੁਰਬਾਣੀ ਦਿੰਦੀ ਇਹੀ ਹੋਕਾ ਏ।
ਜ਼ਿੰਦਗੀ ਦਾ ਖੇਲ ਸੱਜਣਾ, ਬੜਾ ਹੀ ਅਨੋਖਾ ਏ।
ਸਰਿਤਾ ਦੇਵੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly