(ਸਮਾਜ ਵੀਕਲੀ)
ਧੰਨ ਏ ਪਰਿਵਾਰ ਗੁਰੂ ਗੋਬਿੰਦ ਸਿੰਘ ਦਾ ,
ਕੁਰਬਾਨੀਆਂ ਦਾ ਨਿਰਾ ਜੋ ਇਤਿਹਾਸ ਬਣਿਆ।
ਪਿਤਾ ਗੁਰੂ ਤੇਗ ਬਹਾਦੁਰ ਨੇ ਦਿੱਲੀ ਵਿੱਚ ਸੀਸ ਕਟਵਾ ਕੇ, ਆਪਣਾ ਸੀ ਆਪ ਵਾਰਿਆ,
ਰਾਖੀ ਕੀਤੀ ਕਸ਼ਮੀਰੀ ਪੰਡਤਾਂ ਦੇ ਧਰਮ ਦੀ ,
ਮੁੱਖ ਤੋਂ ਸੀ ਵਾਹਿਗੁਰੂ -ਵਾਹਿਗੁਰੂ ਉਚਾਰਿਆ।
ਅਜੀਤ ਤੇ ਜੁਝਾਰ ਗੜ੍ਹੀ ਚਮਕੌਰ ਵਿੱਚ ਸ਼ਹੀਦੀਆਂ ਦਾ ਜਾਮ ਪੀ ਗਏ ,
ਧਰਮ ਦੀ ਆਨ ਖਾਤਰ ਜੋਰਾਵਰ ਤੇ ਫਤਹਿ ਸਿੰਘ ਨੀਂਹਾਂ ‘ਚ ਸਮਾ ਗਏ।
ਸਿੱਖੀ ਦੀ ਰਖਵਾਲੀ ਕੀਤੀ,
ਕਰ ਕੇ ਕੁਰਬਾਨੀਆਂ,
ਫਤਹਿਗੜ੍ਹ ਵਿੱਚ ਜੋੜ ਮੇਲਾ ਲੱਗਦਾ,
ਤਾਹੀਓਂ ਸਾਂਭ ਸਾਂਭ ਰੱਖਦੇ ਹਾਂ,
ਸਿੱਖੀ ਦੇ ਸਰੂਪ ਦੀਆਂ ਨਿਸ਼ਾਨੀਆਂ।
ਸਿੱਖੀ ਦੇ ਸਰੂਪ ਦੀਆਂ ਨਿਸ਼ਾਨੀਆਂ।
ਸ਼ੀਲੂ
ਜਮਾਤ ਦਸਵੀਂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ (ਲੁਧਿਆਣਾ)
ਸੰਪਰਕ 94646-01001