ਇਨਕਲਾਬ ਦਾ ਹੜ੍ਹ..

ਡਾ. ਲਵਪ੍ਰੀਤ ਕੌਰ "ਜਵੰਦਾ"

(ਸਮਾਜ ਵੀਕਲੀ)

ਤੈਨੂੰ ਕਿਹਾ ਸੀ ਜਾਲਿਮ ਹਾਕਮਾਂ ….
ਮੈਂ ਕੋਹਰਾਮ ਮਚਾਵਾਗਾ ,
ਮੈ ਪਰਬਤ ਹਿਲਾਵਾਂਗਾ,
ਮੈਂ ਅਣਖੀ ਪੰਜਾਬ ਹਾ ..
ਦਿੱਲੀਏ…
ਮੈ ਇਨਕਲਾਬ ਦਾ ਹੜ੍ਹ ਲੈਕੇ,
ਜਦੋਂ ਤੇਰੇ ਸ਼ਹਿਰ ਆਵਾਂਗਾ.

ਤੇਰੇ ਮੰਨ ਦੀਆਂ ਬਾਤਾਂ ਨੂੰ ,
ਦਿੱਤੀਆਂ ਸੌਗਾਤਾਂ ਨੂੰ,
ਤੇਰੇ ਚੋਰ ਬਾਜ਼ਾਰਾਂ ਨੂੰ,
ਕੁਰਸੀਆਂ ਦੇ ਯਾਰਾਂ ਨੂੰ,
ਵੋਟਾਂ ਦੇ ਵਿਉਪਾਰਾਂ ਨੂੰ,
ਜਦ ਅੱਖਾਂ ਵਿਖਾਵਾਂਗਾ…

ਮੈਂ ਅਣਖੀ ਪੰਜਾਬ ਹਾਂ.….
ਦਿੱਲੀਏ .….
ਮੈ ਇਨਕਲਾਬ ਦਾ ਹੜ੍ਹ ਲੈਕੇ ,
ਜਦ ਤੇਰੇ ਸ਼ਹਿਰ ਆਵਾਗਾ….

ਤੇਰੀ ਜੁਮਲੇ ਬਾਜੀ ਨੂੰ ,
ਤੇਰੇ ਜੇਹੇ ਝੂਠੇ ਕਾਜੀ ਨੂੰ,
ਤੇਰੇ ਹਬਸ਼ੀ ਸ਼ਹਿਰ ਨੂੰ,
ਬੇਟੀ ਤੇ ਕੀਤੇ ਕਹਿਰ ਨੂੰ,
ਤੇਰੇ ਭਾਸ਼ਣ ਦੇ ਜ਼ਹਿਰ ਨੂੰ,
ਮੋਂਨ ਕਰ ਕੇ ਜਾਵਾਂਗਾ…

ਮੈਂ ਅਣਖੀ ਪੰਜਾਬ ਹਾਂ…
ਦਿੱਲੀਏ.….
ਮੈ ਇਨਕਲਾਬ ਦਾ ਹੜ੍ਹ ਲੈਕੇ ,
ਜਦ ਤੇਰੇ ਸ਼ਹਿਰ ਆਵਾਗਾ….

ਮੈ ਸਿੱਧਾ ਤੇ ਸੱਚਾ ਹਾ,
“ਪ੍ਰੀਤ,”ਇਰਾਦੇ ਦਾ ਪੱਕਾ ਹਾ ,
ਤੇਰੇ ਭੈੜੇ ਇਰਾਦੇ ਨੂੰ,
ਤੇਰੇ ਖੱਚਰੇ ਜਿਹੇ ਵਾਅਦੇ ਨੂੰ,
ਤੇਰੇ ਮੋਹਰੇ ਪਿਆਦੇ ਨੂੰ,
ਰਾਣੀ ਤੇ ਰਾਜੇ ਨੂੰ ਮਾਤ ਦੇ ਜਾਵਾਂਗਾ…

ਮੈਂ ਅਣਖੀ ਪੰਜਾਬ ਹਾਂ.…
ਦਿੱਲੀਏ.….
ਮੈ ਇਨਕਲਾਬ ਦਾ ਹੜ੍ਹ ਲੈਕੇ ,
ਜਦ ਤੇਰੇ ਸ਼ਹਿਰ ਆਵਾਗਾ….

ਤੇਰੇ ਸਭ ਭਰਮ ਤੋੜਨੇ,
ਤੇਰੇ ਬੰਬ ਹੱਥਾਂ ਨਾਲ ਮੋੜਨੇ,
ਮੈਂ ਸੁੱਤਾ ਨਹੀਂ ਦਿੱਲੀਏ ਕੋੜਨੇ,
ਤੇਰੇ ਨਾਲ ਮੱਥੇ ਜੋੜਨੇ,
ਬੁੱਢੇ , ਜਵਾਨਾਂ ਤੇ ਮਾਵਾਂ ਭੈਣਾਂ ਦਾ,
ਜਦ ਸੈਲਾਬ ਲੈਕੇ ਆਵਾਗਾ.….

ਮੈਂ ਅਣਖੀ ਪੰਜਾਬ ਹਾਂ…
ਦਿੱਲੀਏ….
ਮੈ ਇਨਕਲਾਬ ਦਾ ਹੜ੍ਹ ਲੈਕੇ ,
ਜਦ ਤੇਰੇ ਸ਼ਹਿਰ ਆਵਾਗਾ….

ਤੇਰੀਆਂ ਲਾਈਆਂ ਰੋਕਾ ਨੂੰ,
ਕੁਰਸੀ ਦੀਆ ਜੋਕਾ ਨੂੰ,
ਮੈਂ ਉਖਾੜ ਕੇ ਸੁੱਟਾ ਗਾ,
ਤੇਰੀ ਜੜ੍ਹ ਨੂੰ ਪੁੱਟਾ ਗਾ,
ਤੇਰੀ ਹਿੱਕ ਤੇ ਭੰਗੜੇ ਪਾਵਾਂਗਾ
ਅੰਤ ਨੂੰ ਜਿੱਤ ਕੇ ਜਾਵਾਂਗਾ…

ਮੈਂ ਅਣਖੀ ਪੰਜਾਬ ਹਾਂ…
ਦਿੱਲੀਏ….
ਮੈ ਇਨਕਲਾਬ ਦਾ ਹੜ੍ਹ ਲੈਕੇ ,
ਜਦ ਤੇਰੇ ਸ਼ਹਿਰ ਆਵਾਗਾ….
ਡਾ. ਲਵਪ੍ਰੀਤ ਕੌਰ “ਜਵੰਦਾ”
9814203357
ਗੀਤ
ਮੈਂ ਤੇ ਮਾਹੀ ਦੋ ਜਾਣੇ,
ਉਤੋਂ ਚੰਨ ਚਾਨਣੀ ਰਾਤ ਓਏ,
ਬੈਠ ਹੁੰਗਾਰਾ ਮੈਂ ਭੱਰਾ,
ਮੇਰਾ ਰਾਂਝਣ ਪਾਉਂਦਾ ਬਾਤ ਓਏ….

ਬਾਤ ਪਾਵਾ ਮੈ ਇਸ਼ਕੇ ਦੀ,
ਬਦਲੀ ਚੰਨ ਕਰੇੰਦਾ ਝਾਤ ਓਏ,
ਮੁਖੜਾ ਮੇਰੇ ਚੰਨ ਦਾ,
ਅਰਸ਼ੀ ਚੰਨ ਨੂੰ ਪਾਉਂਦਾ ਮਾਤ ਓਏ….

ਮੈਂ ਤੇ ਮਾਹੀ ਦੋ ਜਣੇ
ਉੱਤੋ ਚੰਨ ਚਾਨਣੀ ਰਾਤ ਓਏ…

ਤੇਰੇ ਹੱਥ ਵਿੱਚ ਮੇਰਾ ਹੱਥ ਹੋਵੇ,
ਸੁੱਤੀ ਹੋਵੇ ਸਾਰੀ ਕਾਇਨਾਤ ਓਏ,
ਜਿਸਮ ਹੋ ਜਾਣ ਮਨਫ਼ੀ,
ਰੂਹਾਂ ਦੀ ਹੋਵੇ ਗੱਲਬਾਤ ਓਏ….

ਮੈਂ ਤੇ ਮਾਹੀ ਦੋ ਜਣੇ
ਉੱਤੋ ਚੰਨ ਚਾਨਣੀ ਰਾਤ ਓਏ…

ਅੱਖੀਆਂ ਜਾਵਣ ਮੀਟੀਆਂ,
ਰੂਹਾਂ ਦਾ ਹੋਵੇ ਸਾਥ ਓਏ.
“ਪ੍ਰੀਤ”ਬਿਨਾ ਜੁਬਾਨੋ ਬੋਲਿਆ ,
ਸਮਝੀਏ ਇੱਕ ਦੂਜੇ ਦੇ ਜਜ਼ਬਾਤ ਓਏ…

ਮੈਂ ਤੇ ਮਾਹੀ ਦੋ ਜਣੇ
ਉੱਤੋ ਚੰਨ ਚਾਨਣੀ ਰਾਤ ਓਏ…
ਬੈਠ ਹੁੰਗਾਰਾ ਮੈਂ ਭੱਰਾ,
ਮੇਰਾ ਰਾਂਝਣ ਪਾਉਂਦਾ ਬਾਤ ਓਏ….

ਡਾ. ਲਵਪ੍ਰੀਤ ਕੌਰ”ਜਵੰਦਾ”
9814203357

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲ ਅਤੇ ਕਰੋਨਾ ਕਾਲ
Next articleਮਤਲਬੀ ਹੋ ਕੇ ਖੁਰ ਜਾਂਦੇ ਨੇ!