ਕਲਮਾਂ ਦੀ ਪਰਵਾਜ਼ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ 6 ਸਾਹਿਤਕਾਰਾਂ ਦਾ ਵਿਸ਼ੇਸ਼ ਸਨਮਾਨ

ਪੁਸਤਕ ਆਗਾਜ਼ ਏ ਲਿਖਤ ਲੋਕ ਅਰਪਨ  
ਹੁਸ਼ਿਆਰਪੁਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) :- ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਅਤੇ ਕਲਮਾਂ ਦੀ ਪਰਵਾਜ਼ ਵਿਸ਼ਵ ਪੰਜਾਬੀ ਸਾਹਿਤਕ ਸਾਂਝ ਸੰਸਥਾ ਵਲੋਂ ਪੰਜਾਬੀ ਸਾਹਿਤ ਸਭਾ, ਮਾਹਿਲਪੁਰ ਦੇ ਸਹਿਯੋਗ ਨਾਲ਼ ਸ਼੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਿਜ, ਮਾਹਿਲਪੁਰ ਵਿਖੇ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।  ਇਸ ਮੌਕੇ ‘ਤੇ ਕਲਮਾਂ ਦੀ ਪਰਵਾਜ਼ ਵਿਸ਼ਵ ਪੰਜਾਬੀ ਸਾਹਿਤਕ ਸਾਂਝ ਸੰਸਥਾ ਵਲੋਂ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਛੇ ਸਾਹਿਤਕਾਰਾਂ ਜਨਾਬ ਪ੍ਰੋ:ਸੰਧੂ ਵਰਿਆਣਵੀ ਜਨਰਲ ਸਕੱਤਰ (ਸੇਖੋਂ) ਸਭਾ, ਜਨਾਬ ਰੇਸ਼ਮ ਚਿੱਤਰਕਾਰ (ਪ੍ਰਧਾਨ ਦਰਪਣ ਸਾਹਿਤ ਸਭਾ, ਸੈਲਾ ਖੁਰਦ), ਜਨਾਬ ਜਗਦੀਸ਼ ਰਾਣਾ ਸਕੱਤਰ (ਸੇਖੋਂ) ਸਭਾ, ਜਨਾਬ ਪਵਨ ਭੰਮੀਆਂ ਮੁੱਖ ਸਕੱਤਰਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ, ਜਨਾਬ ਪ੍ਰਿੰਸ: ਸੁਰਿੰਦਰ ਸਿੰਘ ਪ੍ਰਦੇਸੀ ਪ੍ਰਧਾਨ ਪੰਜਾਬੀ ਸਾਹਿਤ ਸਭਾ ਮਾਹਿਲਪੁਰ, ਜਨਾਬ ਤਾਰਾ ਸਿੰਘ ਚੇੜਾ ਪ੍ਰਧਾਨ ਦੁਆਬਾ ਸਾਹਿਤ ਸਭਾ ਲਧਾਣਾ ਝਿੱਕਾ ਦਾ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਪ੍ਰਿੰਸ. ਪਰਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ‘ਸ਼ਮਾ ਰੌਸ਼ਨ’ ਕਰਨ ਦੀ ਰਸਮ ਤੋਂ ਬਾਅਦ ਕੀਤੀ ਗਈ। ਉਪਰੰਤ ਕਵੀ ਦਰਬਾਰ ਸ਼ੁਰੂ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਖਾਲਸਾ ਕਾਲਜ ਦੇ ਪ੍ਰਿੰਸ: ਸ. ਪਰਵਿੰਦਰ ਸਿੰਘ ਸਮੇਤ ਸਨਮਾਨਿਤ ਕੀਤੇ ਜਾਣ ਵਾਲ਼ੇ ਸਾਹਿਤਕਾਰ ਅਤੇ ਸੇਖੋਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਸ਼ਾਮਿਲ ਸਨ। ਇਸੇ ਸਮਾਰੋਹ ਦੇ ਦੌਰਾਨ ਰਮਣੀਕ ਸਿੰਘ ਘੁੰਮਣ ਅਤੇ ਉਹਨਾਂ ਦੀ ਬੇਟੀ ਜਸ਼ਨਜੋਤ ਦਾ ਸਾਂਝਾ ਕਾਵਿ ਸੰਗ੍ਰਹਿ ‘ਆਗਾਜ਼-ਏ-ਲਿਖ਼ਤ’ ਲੋਕ -ਅਰਪਣ ਕੀਤਾ ਗਿਆ। ਸਮਾਰੋਹ ਵਿੱਚ ਹਾਜ਼ਿਰ ਕਵੀਆਂ ਨੇ ਆਪਣੇ ਖੂਬਸੂਰਤ ਕਲਾਮ ਪੇਸ਼ ਕਰਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ ਇਹਨਾਂ ਕਵੀਆਂ ਵਿੱਚ ਰੁਪਿੰਦਰਜੋਤ ਸਿੰਘ ਮਾਹਿਲਪੁਰੀ, ਜਗਜੀਤ ਸਿੰਘ ਗਣੇਸ਼ਪੁਰ, ਸੇਵਾ ਸਿੰਘ ਨੂਰਪੁਰੀ, ਜਸ਼ਨਜੋਤ, ਸਾਬੀ ਪੱਖੋਵਾਲ, ਮਨੋਜ ਫਗਵਾੜਵੀ, ਰਣਜੀਤ ਪੋਸੀ, ਤਰਨਜੀਤ ਗੋਗੋਂ, ਰਘਵੀਰ ਸਿੰਘ ਕਲੋਆ, ਬਲਵੀਰ ਕੌਰ ਝੂਟੀ, ਦਲਜੀਤ ਮਹਿਮੀ ਕਰਤਾਰਪੁਰ, ਸ਼ਾਮ ਸੁੰਦਰ, ਹਰਦਿਆਲ ਹੁਸ਼ਿਆਰਪੁਰੀ, ਤਾਰਾ ਸਿੰਘ ਚੇੜਾ, ਗੁਰਦੀਪ ਸੈਣੀ, ਜਸਵਿੰਦਰ ਜੱਸੀ (ਜ਼ਿਲ੍ਹਾ ਪ੍ਰਧਾਨ), ਰੇਸ਼ਮ ਚਿੱਤਰਕਾਰ, ਪਵਨ ਭੰਮੀਆਂ, ਪ੍ਰੋ:ਸੰਧੂ ਵਰਿਆਣਵੀ, ਪ੍ਰਿੰਸ: ਸੁਰਿੰਦਰ ਸਿੰਘ ਪ੍ਰਦੇਸੀ, ਈ.ਟੀ.ਓ.ਤੀਰਥ ਚੰਦ,ਸ਼ਾਮਿਲ ਸਨ । ਸਟੇਜ਼ ਦਾ ਸੰਚਾਲਨ ਬੱਬੂ ਮਾਹਿਲਪੁਰੀ ਨੇ ਬਾਖੂਬੀ ਨਿਭਾਇਆ। ਸਮਾਗਮ ਦੇ ਅੰਤ ਵਿੱਚ ਹਾਜ਼ਰ ਹੋਏ ਸ਼ਾਇਰਾਂ ਨੂੰ ਵੀ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਸਫਲ ਪ੍ਰੋਗਰਾਮ ਲਈ ਸਾਰਿਆਂ ਨੇ ਜੱਸੀ ਨੂੰ ਮੁਬਾਰਕਬਾਦ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਲੋਪ ਹੋ ਗਿਆ ਨਵੇਂ ਵਰ੍ਹੇ ਦੀ ਵਧਾਈ ਦਾ ਪੁਰਾਣਾ ਢੰਗ
Next articleਪਿੰਡ ਚੰਗਣ ਦੀ ਨੌਜਵਾਨ ਸਭਾ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਨਵੇਂ ਸਾਲ ਅਤੇ ਭੀਮਾ ਕੋਰੇਗਾਂਵ ਦਿਵਸ ਨੂੰ ਸਮਰਪਿਤ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ