ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਪੰਜਾਬ ਵਿੱਚ ਪੱਲੇਦਾਰਾਂ ਦੇ ਕਿੱਤੇ ਨਾਲ ਸਬੰਧਤ ਬੋਰੀਆਂ ਲੋਡ ਕਰਨ ਵਾਲੇ ਕਿੱਤੇ ਨੂੰ ਖੇਡਾਂ ਦਾ ਰੂਪ ਦਿੰਦਿਆਂ ਅੱਜ ਕੱਲ ਪਿੰਡਾ ਵਿੱਚ ਲੋੜ ਅਤੇ ਅਨਲੋਡ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਨਾਲ ਪੱਲੇਦਾਰ ਵੀਰਾਂ ਨੂੰ ਸਮਰਥਨ ਮਿਲ ਰਿਹਾ ਹੈ ਉੱਥੇ ਹੀ ਪੰਜਾਬ ਦੇ ਇਸ ਪੁਰਾਣੇ ਕਿਰਤੀ ਵਰਗ ਨੂੰ ਵੀ ਭਰਪੂਰ ਉਤਸਾਹ ਮਿਲ ਰਿਹਾ ਹੈ।ਇਸ ਲੜੀ ਤਹਿਤ ਕਸਬਾ ਘੱਗਾ ਵਿਖੇ ਮੌਜੂਦਾ ਵਿਧਾਇਕ ਸ੍ਰ ਕੁਲਵੰਤ ਸਿੰਘ ਬਾਜ਼ੀਗਰ ਦੀ ਅਗਵਾਈ ਵਿਚ ਯੂਥ ਆਗੂ ਅਮਨ ਘੱਗਾ ਅਤੇ ਸਾਥੀਆਂ ਵਲੋਂ 19 ਫਰਵਰੀ ਨੂੰ ਪਹਿਲਾ ਟਰਾਲੀ ਲੋਡ ਅਨਲੋਡ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਜੇਤੂ ਟੀਮ ਲਈ 31000/ਰੁਪਏ, ਦੂਜਾ ਇਨਾਮ 21000/ਰੁਪਏ ਅਤੇ ਤੀਜਾ ਇਨਾਮ 11000/ ਰੁਪਏ ਇਨਾਮ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸ਼ਾਮ ਨੂੰ ਪੰਜਾਬ ਹਰਿਆਣਾ ਦੀਆਂ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ।
ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਦਾ ਖੁੱਲਾ ਅਖਾੜਾ ਹੋਵੇਗਾ।ਉਹਨਾਂ ਅੱਜ ਵੱਖ ਵੱਖ ਪੱਲੇਦਾਰ ਯੂਨੀਅਨ ਦੇ ਵਰਕਰਾਂ ਨਾਲ ਮਿਲ ਕੇ ਇਸ ਬਾਰੇ ਚਰਚਾ ਵੀ ਕੀਤੀ।ਇਸ ਮੌਕੇ ਪ੍ਰਸਿੱਧ ਕਬੱਡੀ ਬੁਲਾਰੇ ਸਤਪਾਲ ਮਾਹੀ ਖਡਿਆਲ ਅਤੇ ਜਸ਼ਨ ਮਹਿਲਾਂ ਦਾ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਆਸਟ੍ਰੇਲੀਆ,ਗੁਰੀ ਘੱਗਾ, ਜਸ ਘੱਗਾ , ਜਸਨ ਮਹਿਲਾਂ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly