ਨਾਮਵਾਰ ਸ਼ਾਇਰਾ, ਸਮਾਜ ਸੇਵਿਕਾ ਅਤੇ ਪੱਤਰਕਾਰ ਅੰਜੂ ਅਮਨਦੀਪ ਗਰੋਵਰ ਦਾ ਖਾਸ ਸਨਮਾਨ
ਗੁਰਬਿੰਦਰ ਸਿੰਘ ਰੋਮੀ , ਲੁਧਿਆਣਾ (ਸਮਾਜ ਵੀਕਲੀ): ਐਤਵਾਰ ਨੂੰ ਬ੍ਰਹਮਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਧੁੱਗਾ ਅਦਾਰਾ ਸ਼ਬਦ ਕਾਫ਼ਲਾ (ਰਜਿ.) ਵੱਲੋਂ ਪਹਿਲਾ ਕਲਾ-ਏ-ਕਲਮ ਕਵੀ ਦਰਬਾਰ ਡਾ. ਸੁਰਜੀਤ ਪਾਤਰ, ਮਨਜੀਤ ਇੰਦਰਾ, ਡਾ. ਗੁਰਚਰਨ ਕੋਚਰ, ਸਿਮਰਨ ਧੁੱਗਾ, ਦੁੱਖਭੰਜਨ ਰੰਧਾਵਾ, ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਡਾ. ਗੁਰਪੀ੍ਤ ਸਿੰਘ ਧੁੱਗਾ, ਡਾ. ਵਿਕਰਮਜੀਤ, ਸੈਂਡੀ ਗਿੱਲ ਅਤੇ ਸੁੰਦਰਪਾਲ ਰਾਜਾਸਾਂਸੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਸਮਾਗਮ ਦਾ ਆਗਾਜ਼ ਹਾਜ਼ਰ ਮਾਣਯੋਗ ਸ਼ਖਸੀਅਤਾਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ|
ਜਿਸ ਵਿੱਚ ਸਿਮਰਨ ਧੁੱਗਾ, ਦੁੱਖਭੰਜਨ ਰੰਧਾਵਾ, ਤ੍ਰਲੋਚਨ ਲੋਚੀ, ਸਹਿਜਪੀ੍ਤ ਮਾਂਗਟ, ਹਰੀ ਸਿੰਘ ਜਾਚਕ, ਨਜ਼ਮਾ ਖਾਤੂਨ ਨਾਜ਼, ਵਰਿੰਦਰ ਜਟਵਾਣੀ, ਵਿਸ਼ਾਲ ਬਿਆਸ, ਮਨਜਿੰਦਰ ਕਮਲਕ, ਕੰਵਲ ਲੋਟੇ, ਪ੍ਰਭਜੋਤ ਸੋਹੀ, ਰਾਜਦੀਪ ਤੂਰ, ਪਾਲੀ ਖਾਦਿਮ, ਅਵਤਾਰ ਸਿੰਘ ਮਾਨ, ਹਰੀ ਸਿੰਘ ਜਾਚਕ, ਵੀਰਪਾਲ ਕੌਰ, ਸਿਮਰਪਾਲ ਕੌਰ, ਜੇ.ਐਸ. ਅੰਬਰ, ਕਰਮਜੀਤ ਕੌਰ ਰਾਣਾ, ਅੰਜੂ ਅਮਨਦੀਪ, ਮਨਦੀਪ ਤੰਬੂਵਾਲਾ, ਅੰਜੂ ਬਾਲਾ, ਅਮਨਦੀਪ ਜਲੂਰ, ਮਨਜੀਤ ਕੌਰ ਮੀਸ਼ਾ, ਮਨਦੀਪ ਕੌਰ, ਸੁਖਵਿੰਦਰ ਅਨਹਦ ਨੇ ਸ਼ਾਨਦਾਰ ਹਾਜ਼ਰੀਆਂ ਲਵਾਈਆਂ|ਦੁੱਖਭੰਜਨ ਰੰਧਾਵਾ ਵੱਲੋਂ ਸਿਮਰਨ ਧੁੱਗਾ ਲਈ ਲਿਖਿਆ ਕਾਵਿ ਰੇਖਾ ਚਿੱਤਰ ਦੇ ਕੇ ਡਾ ਸੁਰਜੀਤ ਪਾਤਰ, ਮਨਜੀਤ ਇੰਦਰਾ, ਡਾ. ਗੁਰਪੀ੍ਤ ਧੁੱਗਾ ਤੇ ਡਾ. ਗੁਰਚਰਨ ਕੋਚਰ ਨੇ ਵਿਸੇ਼ਸ਼ ਸਨਮਾਨ ਕੀਤਾ | ਡਾ. ਸ਼੍ਰੀਮਤੀ ਕੋਚਰ ਤੇ ਡਾ. ਗੁਰਪੀ੍ਤ ਸਿੰਘ ਧੁੱਗਾ ਨੇ ਪ੍ਰਧਾਨਗੀ ਮੰਡਲ ਦਾ ਸਨਮਾਨ ਕੀਤਾ |
ਉਪਰੰਤ ਸ਼੍ਰੀਮਤੀ ਇੰਦਰਾ, ਡਾ. ਗੁਰਚਰਨ ਕੌਰ ਤੇ ਡਾ. ਸ. ਪਾਤਰ ਹੱਥੋਂ ਸਭ ਸ਼ਾਇਰਾਂ ਨੂੰ ਸਨਮਾਨ ਪ੍ਰਾਪਤ ਕਰਨ ਦੀ ਖੁਸ਼ਨਸੀਬੀ ਹਾਸਿਲ ਹੋਈ। ਸ਼੍ਰੀਮਤੀ ਇੰਦਰਾ ਨੇ ਅਦਾਰੇ ਦੀਆਂ ਸਰਗਰਮੀਆਂ ਦੀ ਖੂਬ ਪ੍ਰਸੰਸ਼ਾ ਕੀਤੀ ਅਤੇ ਸਮਾਗਮ ਦੀ ਸਫਲਤਾ ਲਈ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ| ਡਾ. ਪਾਤਰ ਨੇ ਆਪਣੇ ਬਹੁਮੁੱਲੇ ਵਿਚਾਰਾਂ ਨਾਲ਼ ਨਵੇਂ ਆਏ ਸ਼ਾਇਰਾਂ ਦੀ ਰਹਿਨੁਮਾਈ ਕੀਤੀ ਅਤੇ ਆਪਣੀ ਸ਼ਾਇਰੀ ਦਾ ਲੋਹਾ ਮਨਵਾਉਂਦਿਆਂ ਗਜ਼ਲ ਨੂੰ ਤਰੰਨੁਮ ਵਿੱਚ ਗਾ ਕੇ ਮਾਹੌਲ ਨੂੰ ਹੋਰ ਵੀ ਸੁਰਮਈ ਕੀਤਾ ਅਤੇ ਸਿਮਰਨ ਧੁੱਗਾ ਤੇ ਦੁੱਖਭੰਜਨ ਦੇ ਸਹਿਤਕ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਡਾ. ਗੁਰਪੀ੍ਤ ਧੁੱਗਾ ਅਤੇ ਸੈਂਡੀ ਗਿੱਲ ਨੇ ਵੀ ਖੂਬਸੂਰਤ ਵਿਚਾਰਾਂ ਦੀ ਸਾਂਝ ਪਾਈ। ਡਾ. ਦਰਸ਼ਨ ਬੁੱਟਰ ਨੇ ਆਪਣੇ ਵਿਚਾਰਾਂ ਨਾਲ ਨਿਹਾਲ ਕੀਤਾ ਅਤੇ ਆਪਣੀ ਦਮਦਾਰ ਹਾਜਰੀ ਭਰੀ। ਮੰਚ ਸੰਚਾਲਨ ਦੀ ਭੂਮਿਕਾ ਕੁਲਵਿੰਦਰ ਕਿਰਨ ਅਤੇ ਰਮਨਦੀਪ ਹਰਹਸਜਾਈਂ ਨੇ ਬਾਖੂਬੀ ਨਿਭਾਈ।