ਇਸ ਮੌਕੇ ‘ਤੇ “ਪੈੜਾਂ” ਮੈਗਜ਼ੀਨ ਦਾ ਅਕਤੂਬਰ ਅੰਕ ਜਾਰੀ ਹੋਇਆ ਅਤੇ 151 ਕੌਮੀ ਹੀਰਿਆਂ ਨੂੰ ਸਨਮਾਨਿਤ ਕੀਤਾ ਗਿਆ।
ਜਲੰਧਰ (ਸਮਾਜ ਵੀਕਲੀ) ( ਬਲਦੇਵ ਸਿੰਘ ਬੇਦੀ ) ਪੰਜਾਬੀ ਭਾਸ਼ਾ ਵਿਕਾਸ ਸਮਿਤੀ ਅਤੇ ਪੈੜਾਂ ਪੰਜਾਬੀ ਸਾਹਿਤਕ ਰਸਾਲਾ, ਰਾਜਸਥਾਨ ਵੱਲੋਂ ਪਹਿਲਾ ਕੌਮੀ ਹੀਰਾ ਸਨਮਾਨ ਸਮਾਗਮ ਸੁੰਦਰਮ ਪੈਲੇਸ, ਸ਼੍ਰੀ ਗੰਗਾ ਨਗਰ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਡਾ. ਸੁਖਪਾਲ ਸਿੰਘ (ਪੀ.ਐਮ.ਓ. ਸਰਕਾਰੀ ਹਸਪਤਾਲ, ਸ਼੍ਰੀ ਗੰਗਾ ਨਗਰ) ਸਨ। ਵਿਸ਼ੇਸ਼ ਮਹਿਮਾਨਾਂ ਵਿੱਚ ਅਕਾਸ਼ਦੀਪ ਕੌਰ (ਮਹਾ ਪ੍ਰਬੰਧਕ, ਜ਼ਿਲਾ ਉਦਯੋਗ ਕੇਂਦਰ), ਸ. ਸੁਖਮਨ ਸਿੰਘ ਜੋਹਲ (ਜ਼ਿਲਾ ਅਲਪ ਸੰਖਿਅਕ ਅਧਿਕਾਰੀ), ਡਾ. ਸੰਦੀਪ ਸਿੰਘ ਮੁੰਡੇ (ਸੰਯੋਜਕ, ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ), ਸ਼ਿਵਇੰਦਰਪਾਲ ਸਿੰਘ ਬਰਾੜ (ਪ੍ਰਿੰਸੀਪਲ ਨਰਸਿੰਗ ਕਾਲਜ, ਸ਼੍ਰੀਗੰਗਾਨਗਰ) ਤੇ ਪ੍ਰਿੰ. ਬਲਦੇਵ ਸਿੰਘ ਸ਼ਾਮਲ ਸਨ। ਸ. ਕੁਲਦੀਪ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ 10ਵੀਂ ਜਮਾਤ ਦੇ 40 ਵਿਦਿਆਰਥੀਆਂ ਨੂੰ “ਗਿਆਨੀ ਦਿਤ ਸਿੰਘ ਪੁਰਸਕਾਰ”, 12ਵੀਂ ਜਮਾਤ ਦੇ 40 ਵਿਦਿਆਰਥੀਆਂ ਨੂੰ “ਭਾਈ ਕਾਹਨ ਸਿੰਘ ਨਾਭਾ ਪੁਰਸਕਾਰ”, 11 ਖਿਡਾਰੀਆਂ ਨੂੰ “ਮਿਲਖਾ ਸਿੰਘ ਪੁਰਸਕਾਰ”, 30 ਕਰਮਚਾਰੀਆਂ ਨੂੰ “ਮੋਹਿੰਦਰ ਸਿੰਘ ਰੰਧਾਵਾ ਪੁਰਸਕਾਰ” ਦਿੱਤੇ ਗਏ। ਇਸ ਤੋਂ ਇਲਾਵਾ 30 ਵਿਦਿਆਰਥੀਆਂ ਨੂੰ ਉਤਕ੍ਰਿਸ਼ਟ ਸੱਭਿਆਚਾਰਕ ਪ੍ਰਸਤੁਤੀ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਗਿਆਨੀ ਦਿਤ ਸਿੰਘ, ਭਾਈ ਕਾਹਨ ਸਿੰਘ ਨਾਭਾ, ਮਿਲਖਾ ਸਿੰਘ ਅਤੇ ਮੋਹਿੰਦਰ ਸਿੰਘ ਰੰਧਾਵਾ ਦੀਆਂ ਜੀਵਨੀਆਂ ‘ਤੇ ਚਰਚਾ ਕੀਤੀ ਗਈ ਅਤੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਨਕਸ਼ੇ-ਕਦਮ ‘ਤੇ ਤੁਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੁਹਿੰਮ ਦਾ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੋਰਿਤ ਕਰਨਾ, ਉਨ੍ਹਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨਾ, ਗਰੀਬ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਸਹਾਇਤਾ ਕਰਨੀ ਅਤੇ ਭਾਸ਼ਾ ਤੇ ਸਾਹਿਤ ਨਾਲ ਸੰਬੰਧਤ ਸੱਭਿਆਚਾਰਕ ਪ੍ਰੋਗਰਾਮ, ਸੈਮੀਨਾਰ ਤੇ ਵਰਕਸ਼ਾਪਾਂ ਦਾ ਆਯੋਜਨ ਹੋਣਾ ਚਾਹੀਦਾ ਹੈ। ਇਸ ਮੌਕੇ ‘ਤੇ “ਪੈੜਾਂ” ਮੈਗਜ਼ੀਨ ਦੇ ਅਕਤੂਬਰ ਅੰਕ ਦਾ ਵਿਮੋਚਨ ਮਹਿਮਾਨਾਂ ਵੱਲੋਂ ਕੀਤਾ ਗਿਆ। ਰਾਜਿੰਦਰ ਸਿੰਘ ਸਹੂ ਤੇ ਕੁਲਦੀਪ ਸਿੰਘ ਵੱਲੋਂ ਸੰਪਾਦਿਤ ਇਹ ਮੈਗਜ਼ੀਨ ਰਾਜਸਥਾਨ ਦੀ ਇੱਕੋ-ਇੱਕ ਮੈਗਜ਼ੀਨ ਹੈ, ਜੋ ਪੰਜਾਬੀ ਭਾਸ਼ਾ ਦੇ ਸਾਹਿਤ ਦੀ ਸੇਵਾ ਕਰ ਰਹੀ ਹੈ। ਸਮਾਜ ਸੇਵੀ ਜੀ.ਪੀ. ਅਰਨੇਜਾ ਨੇ ਆਪਣੇ ਪਿਤਾ ਸ. ਰਣਜੀਤ ਸਿੰਘ ਦੀ ਯਾਦ ਵਿੱਚ ਹਰ ਸਾਲ “ਮਿਲਖਾ ਸਿੰਘ ਸਨਮਾਨ” ਦੇਣ ਦੀ ਘੋਸ਼ਣਾ ਕੀਤੀ। ਮੁੱਖ ਮਹਿਮਾਨ ਡਾ. ਸੁਖਪਾਲ ਸਿੰਘ ਨੇ ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਉੱਤੇ ਚਾਨਣਾ ਪਾਇਆ ਅਤੇ ਪੰਜਾਬੀ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪੰਜਾਬੀ ਸਮਾਜ ਦੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਅਜਿਹੇ ਸਮਾਗਮ ਨਿਯਮਤ ਤੌਰ ‘ਤੇ ਕਰਵਾਉਣ ‘ਤੇ ਜ਼ੋਰ ਦਿੱਤਾ। ਇਸ ਮੌਕੇ ਹਰਮਨਪਾਲ ਧੌਂਸੀ ਦੀ ਪੁਸਤਕ “ਸੁਪਨ-ਸਲਾਈ” ਦਾ ਵੀ ਵਿਮੋਚਨ ਹੋਇਆ। ਪ੍ਰੋਗਰਾਮ ਵਿੱਚ ਲਫ਼ਜ਼ ਧਾਲੀਵਾਲ, ਅਕਸ਼ਪ੍ਰੀਤ ਕੌਰ, ਜਸ਼ਨੀਤ ਕੌਰ, ਗੁਰਲੀਨ ਕੌਰ ਆਦਿ ਨੇ ਸੱਭਿਆਚਾਰਕ ਪ੍ਰਸਤੁਤੀਆਂ ਪੇਸ਼ ਕੀਤੀਆਂ। ਇਸ ਸਮਾਗਮ ਵਿੱਚ ਰਾਜਸਥਾਨ ਦਾ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ। ਮੀਟਿੰਗ ਵਿੱਚ ਸ. ਗੁਰਵਿੰਦਰ ਸਿੰਘ, ਸ. ਸਵਰਨ ਸਿੰਘ, ਸ. ਬਜਿੰਦਰ ਸਿੰਘ, ਪਲਵਿੰਦਰ ਸਿੰਘ, ਸ. ਅਰਸ਼ਦੀਪ ਸਿੰਘ ਬਰਾੜ, ਸ. ਅਰਜੁਨ ਸਿੰਘ, ਗੁਰਪ੍ਰੀਤ ਸਿੰਘ, ਅਵਰਿੰਦਰਜੀਤ ਸਿੰਘ, ਹਰਮਨ ਸਿੰਘ, ਬਜਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਅਤੇ ਲਫ਼ਜ਼ ਧਾਲੀਵਾਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



