(ਸਮਾਜ ਵੀਕਲੀ)
ਪੱਥਰ ਉੱਤੇ ਪੱਥਰ ਘਸਿਆ ,
ਹੌਲੀ – ਹੌਲੀ ਆਈ ਅੱਗ ।
ਜਦ ਚੰਗਿਆੜੀ ਭਾਂਬੜ ਬਣ ਗਈ,
ਫਿਰ ਨਾ ਕਿਸੇ ਬੁਝਾਈ ਅੱਗ ।
ਪੰਜ ਤੱਤਾਂ ‘ਚੋਂ ਇਕ ਤੱਤ ਬਣ ਕੇ ,
ਮਾਨਸ ਦੇਹੀ ਬਣਾਈ ਅੱਗ ।
ਜਦ ਅਗਨੀ ਇਹ ਠੰਢੀ ਹੋਈ ,
ਸਿਵਿਆਂ ਵਿੱਚ ਮਚਾਈ ਅੱਗ ।
ਤੇਰੇ ਇੱਕ ਸਜਦੇ ਲਈ ਸੱਜਣਾ ,
ਆਪਣੇ ਸੀਨੇ ਲਾਈ ਅੱਗ ।
ਦੇ ਕੇ ਯਾਦ ਦਾ ਤੇਜ਼ ਹੁਲਾਰਾ ,
ਹਰ ਦਮ ਰੱਖ ਮਘਾਈ ਅੱਗ ।
ਨੌੰ ਦਰਵਾਜ਼ੇ ਘੁੱਪ ਹਨੇਰਾ ,
ਦਸਵੇਂ ਵਿੱਚ ਦਿਖਾਈਂ ਅੱਗ ।
ਸਾੜ ਕੇ ਮੇਰੀ ਸਾਰੀ ਮੈਂ-ਮੈਂ ,
ਤੂੰ -ਤੂੰ ਨਾਲ ਵਟਾਈਂ ਅੱਗ ।
ਕ੍ਰਿਸ਼ਨ ਸਿੰਘ
9464392894
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly