ਕਰਤਾਰ ਪੁਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਜਿਲਾ ਜਲੰਧਰ ਅਤੇ ਕਪੂਰਥਲਾ ਦੇ ਵਿੱਚ ਪੈਂਦੇ ਕਰਤਾਰ ਪੁਰ ਦੇ ਨਜ਼ਦੀਕੀ ਪਿੰਡ ਦਿਆਲਪੁਰ ਵਿਖੇ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਸਰਪੰਚ ਹਰਜਿੰਦਰ ਸਿੰਘ ਰਾਜਾ, ਪ੍ਰਧਾਨ ਅਵਤਾਰ ਸਿੰਘ,ਗੁਰਦਿਆਲ ਸਿੰਘ ਨਿੰਜਰ ਕਨੇਡਾ,ਦਲਵੀਰ ਸਿੰਘ ਢਾਹ ਯੂ.ਕੇ.,ਜਗਤਾਰ ਸਿੰਘ ਪੱਡਾ ਕਨੇਡਾ, ਬੱਬੂ ਧੂਪੜ ਜਰਮਨ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੰਜਵਾਂ ਸਲਾਨਾ ਹੋਲਾ ਮੁਹੱਲਾ ਕਬੱਡੀ ਅਤੇ ਵਾਲੀਵਾਲ ਕੱਪ ਮਿਤੀ 3, 4 ਅਤੇ 5 ਮਾਰਚ ਨੂੰ (ਤਿੰਨ ਦਿਨ) ਕਰਵਾਇਆ ਜਾ ਰਿਹਾ ਹੈ। ਸਾਰਿਆ ਨੂੰ ਤਿੰਨੇ ਦਿਨ ਹੁਮ ਹੁਮਾ ਕੇ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ।