HOME ਪਲਕਾਂ ਦੀ ਵਾੜ! 😊😄🤗

ਪਲਕਾਂ ਦੀ ਵਾੜ! 😊😄🤗

5
ਰੋਮੀ ਘੜਾਮਾਂ

  (ਸਮਾਜ ਵੀਕਲੀ)  

ਧੌਣ ਜਿਉਂ ਸੁਰਾਹੀ ਕਰੇ ਭੀੜ ਤੋਂ ਅਲੱਗ ਤੈਨੂੰ,
ਪੂਰਾ ਸਾਥ ਦਿੰਦੇ ਨਾਲ ਗੱਲ੍ਹਾਂ ਦੇ ਉਭਾਰ ਨੇ।

ਨੋਕ ਤਿੱਖੇ ਨੱਕ ਦੀ ਜਿਉੰ ਵਿੰਨ੍ਹਦੀ ਨਿਸ਼ਾਨੇ ਹੋਵੇ,
ਮਿੱਥੇ ਸੱਜੇ-ਖੱਬਿਉਂ ਵੀ ਕਜਲੇ ਦੀ ਧਾਰ ਨੇ।

ਬੁੱਲ੍ਹੀਆਂ ‘ਗੁਲਾਬ ਦੀਆਂ ਪੱਤੀਆਂ’ ਨੂੰ ਮਾਤ ਪਾਉਣ,
ਸੇਲੀਆਂ ਬਣਾਈਆਂ ਅੱਧ-ਚੰਦਰ ਆਕਾਰ ਨੇ।

‘ਕਾਲਾ ਤਿਲ’ ਠੋਡੀ ਉੱਤੇ ਆਖਦੇ ਨਜ਼ਰਬੱਟੂ,
ਸਾਡੀ ਪਰ ਬੰਨ੍ਹ ਲਈ, ਨਿਗਾਹ ਹੀ ਪਹਿਰੇਦਾਰ ਨੇ।

ਅਸ਼-ਅਸ਼-ਅਸ਼ ਕਰ ਉੱਠਿਆ ਘੜਾਮੇਂ ਵਾਲਾ,
ਦਸਤਕ ਦੇ ਤੀ ਮਨੀਂ ਰੋਮੀ ਦੇ ਪਿਆਰ ਨੇ।

ਨਜ਼ਰਾਂ ਦੀ ਹੋ ਗਈ ਘੁਸਪੈਠ ਜਾਲ਼ੀਦਾਰ ਵਿੱਚੋਂ,
ਕੀਤਾ ਨਾ ਬਚਾਅ ਕੋਈ ਘੁੰਡ ਵਾਲੀ ਆੜ ਨੇ।

ਧੰਨਵਾਦ ਝਪਕੀ ਦਾ ਆਵੇ ਜੋ ਨਾ ਚਾਹੁੰਦਿਆਂ ਵੀ,
ਬੱਚਤ ਕਰਾ ‘ਤੀ, ਧਾਵਾ ਬੋਲ ‘ਤਾ ਸੀ ਧਾੜ ਨੇ।

ਡੁੱਬ ਚੱਲਿਆ ਸੀ ਸਿੱਧਾ ‘ਨੈਣਾ ਵਾਲੀ ਝੀਲ’ ਵਿੱਚ,
ਮੌਕੇ ਤੇ ਬਚਾਅ ਲਿਆ ਬੱਸ ‘ਪਲਕਾਂ ਦੀ ਵਾੜ’ ਨੇ।

ਮੌਕੇ ਤੇ ਬਚਾ ਲਿਆ ਬੱਸ ‘ਪਲਕਾਂ ਦੀ ਵਾੜ’ ਨੇ।
ਰੋਮੀ ਘੜਾਮਾਂ।

Previous articleਹੁਸ਼ਿਆਰਪੁਰ ਦੀਆਂ ਕੁੜੀਆਂ ਨੇ ਬਰਨਾਲਾ ਨੂੰ 95 ਦੌੜਾਂ ਨਾਲ ਹਰਾ ਕੇ ਸੀਨੀਅਰ ਵੂਮੈਨ ਕ੍ਰਿਕਟ ਵਿੱਚ ਇਤਿਹਾਸ ਰਚਿਆ: ਡਾ. ਰਮਨ ਘਈ
Next articleਅਵਤਾਰ ਸਿੰਘ ਨੰਦਪੁਰੀ ਐਸ ਸੀ ਡਿਪਾਰਟਮੈਂਟ ਦੇ ਸੈਕਟਰੀ ਨਿਯੁਕਤ