ਲਾਹੌਰ (ਸਮਾਜ ਵੀਕਲੀ): ਪਾਕਿਸਤਾਨ ਦੀ ਸਿਖਰਲੀ ਤਫ਼ਤੀਸ਼ੀ ੲੇਜੰਸੀ ਦਾ ਅਧਿਕਾਰੀ ਮੁਹੰਮਦ ਰਿਜ਼ਵਾਨ, ਜੋ ਮੁਲਕ ਦੀ ਸਾਂਝੀ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਸ਼ਾਹਬਾਜ਼ ਸ਼ਰੀਫ਼ ਖਿਲਾਫ਼ 14 ਅਰਬ ਰੁਪਏ ਦੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਕਰ ਰਿਹਾ ਸੀ, ਭਲਕੇ 11 ਅਪਰੈਲ ਤੋਂ ਅਣਮਿੱਥੀ ਛੁੱਟੀ ’ਤੇ ਚਲਾ ਗਿਆ ਹੈ। ਰਿਜ਼ਵਾਨ ਨੇ ਇਹ ਫੈਸਲਾ ਅਜਿਹੇ ਮੌਕੇ ਲਿਆ ਹੈ, ਜਦੋਂ ਸ਼ਾਹਬਾਜ਼ ਤੇ ਉਸ ਦੇ ਪੁੱਤਰ ਹਮਜ਼ਾ ਨੇ ਸੋਮਵਾਰ ਨੂੰ ਵਿਸ਼ੇਸ਼ ਕੋਰਟ ਵਿੱਚ ਪੇਸ਼ ਹੋਣਾ ਹੈ ਤੇ ਸਰਕਾਰੀ ਧਿਰ ਵੱਲੋਂ ਉਨ੍ਹਾਂ ਉੱਤੇ ਦੋਸ਼ ਲਾੲੇ ਜਾਣੇ ਹਨ। ਐੱਫਆਈਏ ਦੀ ਵਿਸ਼ੇਸ਼ ਕੋਰਟ ਨੇ ਪਿਛਲੇ ਹਫ਼ਤੇ ਸ਼ਾਹਬਾਜ਼ ਤੇ ਹਮਜ਼ਾ ਨੂੰ ਸੰਮਨ ਜਾਰੀ ਕਰਕੇ 11 ਅਪਰੈਲ ਨੂੰ ਪੇਸ਼ ਹੋਣ ਲਈ ਕਿਹਾ ਸੀ। ਸੰਸਦ ਵਿੱਚ ਭਲਕੇ ਕੌਮੀ ਅਸੈਂਬਲੀ ਦੇ ਆਗੂ ਦੀ ਚੋਣ ਦੇ ਮੱਦੇਨਜ਼ਰ ਸ਼ਰੀਫ਼ ਵੱਲੋਂ ਪੇਸ਼ੀ ਤੋਂ ਛੋਟ ਮੰਗੀ ਜਾ ਸਕਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly