ਪਰਿਵਾਰ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਕਰਦਾ ਕੀ ਕੰਮ ਲੈਂਦੀ ਬੇਬੇ ਫਿਰੇ ਬਿੜਕਾਂ
ਖਾਣੀਆਂ ਹੀ ਪੈਂਦੀਆਂ ਨੇ ਬਾਪੂ ਜੀ ਤੋਂ ਝਿੜਕਾਂ
ਵੇਹਲੜਾ ਓ ਉੱਠ ਚੱਲ ਸਾਂਭ ਕੰਮ ਕਾਰ
ਘਰ ਵਿੱਚ ਹੋਵਾਂ ਭਾਵੇਂ ਹੋਵਾਂ ਘਰੋਂ ਬਾਰ੍ਹ
ਰੱਬ ਵਾਂਙੂ ਜਾਪੇ ਮੈਨੂੰ ਮੇਰਾ ਪ੍ਰਵਾਰ

ਲਿਆਂਦੀ ਏ ਪਰੌਠੇ ਦੋ ਰੱਖ ਕੇ ਅਚਾਰ ਜੀ
ਚਾਹੀਦਾ ਏ ਨਵਾਂ ਸੂਟ ਮੈਨੂੰ ਸਰਦਾਰ ਜੀ
ਗੱਲੀ ਬਾਤੀ ਹੋਜੇ ਵਹੁਟੀ ਨਾਲ਼ ਤਕਰਾਰ
ਘਰ ਵਿੱਚ ਹੋਵਾਂ ਭਾਵੇਂ ਹੋਵਾਂ ਘਰੋਂ ਬਾਰ੍ਹ
ਰੱਬ ਵਾਂਙੂ ਜਾਪੇ ਮੈਨੂੰ ਮੇਰਾ ਪ੍ਰਵਾਰ

ਨਿੱਕੇ ਜਿਹੇ ਪੁੱਤ ਨੂੰ ਮੈਂ ਦਿੰਦਾ ਫਿਰਾਂ ਥਾਪੀਆਂ
ਧੀ ਆਖਦੀ ਏ ਡੈਡੀ ਲਿਆਦੋ ਪੈੱਨ ਕਾਪੀਆਂ
ਪੜ੍ਹਨੇ ਦੇ ਵਿੱਚ ਲਾਡੋ ਬੜੀ ਹੁਸ਼ਿਆਰ
ਘਰ ਵਿੱਚ ਹੋਵਾਂ ਭਾਵੇਂ ਹੋਵਾਂ ਘਰੋਂ ਬਾਰ੍ਹ
ਰੱਬ ਵਾਂਙੂ ਜਾਪੇ ਮੈਨੂੰ ਮੇਰਾ ਪ੍ਰਵਾਰ

ਏਸ ਤੋਂ ਕੀ ਖੁਸ਼ੀ ਹੋਰ ਹੋਊ ਧਾਲੀਵਾਲ਼ਾ ਓਏ
ਮੌਜਾਂ ਕਰਦਾ ਏ ਤੇਰਾ ਪਿੰਡ ਹੰਸਾਲ਼ਾ ਓਏ
ਲਿਖ ਲੈਂਦਾ ਧੰਨਾ ਆਏ ਦਿਲ ਚ ਵਿਚਾਰ
ਘਰ ਵਿੱਚ ਹੋਵਾਂ ਭਾਵੇਂ ਹੋਵਾਂ ਘਰੋਂ ਬਾਰ੍ਹ
ਰੱਬ ਵਾਂਙੂ ਜਾਪੇ ਮੈਨੂੰ ਮੇਰਾ ਪ੍ਰਵਾਰ

ਧੰਨਾ ਧਾਲੀਵਾਲ਼

9878235714

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਵੇਂ ਨਾ ਲੜਾਈ ਕਰਿਆ ਕਰ______________
Next articleਦੋਸਤੀ