(ਨਾਭਾ)ਜੁਆਇੰਟ ਐਕਸ਼ਨ ਕਮੇਟੀ ਆਫ ਐਸ,ਸੀ, ਬੀ,ਸੀ ਇੰਪਲਾਈਜ਼ ਐਡ ਸੋਸਲ ਆਰਗੇਨਾਈਜ਼ੇਸ਼ਨਜ ਪੰਜਾਬ ਵਲੋ ਜਾਅਲੀ ਐਸ, ਸੀ ਸਰਟੀਫਿਕੇਟ ਧਾਰਕਾ ਅਤੇ ਉਨਾ ਦੀ ਪੁਸ਼ਤ ਪਨਾਹੀ ਕਰਨ ਵਾਲਿਆ ਵਿਰੁੱਧ ਪਿਛਲੇ ਲੰਬੇ ਸਮੇ ਸੰਘਰਸ਼ ਕਰ ਰਹੇ ਬਲਬੀਰ ਸਿੰਘ ਆਲਮਪੁਰ ਵਿਰੁੱਧ ਝੂਠਾ ਪਰਚਾ ਦਰਜ ਵਿਰੁੱਧ ਸਮਾਜ ਵਿਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਦੀ ਅਜੇਹੀ ਘਿਨਾਉਣੀ ਹਰਕਤ ਨੇ ਸਰਕਾਰ ਦੇ ਦਲਿਤ ਸਮਾਜ ਵਿਰੋਧੀ ਚੇਹਰੇ ਦਾ ਰੰਗ ਹੋਰ ਗੂੜਾ ਕਰ ਦਿਤਾ ਹੈ।
ਜੁਆਇੰਟ ਐਕਸ਼ਨ ਕਮੇਟੀ ਵਲੋ 20 ਦੰਸਬਰ 2023 ਨੂੰ ਮੁੱਖ ਮੰਤਰੀ ਪੰਜਾਬ ਦੇ ਸਪੈਸ਼ਲ ਪ੍ਰਿਸੀਪਲ ਸਕੱਤਰ ਸ੍ਰੀ ਕੁਮਾਰ ਅਮਿਤ ਨੂੰ ਉਨਾ ਦੇ ਦਫਤਰ ਵਿੱਚ ਹੋਈ ਮੀਟਿੰਗ ਵਿਚ ਇਸ ਵਿਰੁੱਧ ਮਜਬੂਤੀ ਨਾਲ ਗੱਲਬਾਤ ਕਰਕੇ, ਕੇਸ ਰਦ ਦੀ ਮੰਗ ਕੀਤੀ । ਸੰਬਧਤ ਡੀ ਐਸ ਪੀ ਵਿਜੀਲੈਂਸ ਨੂੰ ਮਿਲ ਕੇ ਕੇਸ ਰਦ ਕਰਨ, ਅਤੇ ਬਲਬੀਰ ਸਿੰਘ ਆਲਮਪੁਰ ਦੇ ਪਿੰਡ ਜਾ ਕੇ ਪੀੜਤ ਪਰਿਵਾਰ ਨਾਲ ਇਕਜੁਟਤਾ ਅਤੇ ਹਰ ਮਦਦ ਦਾ ਵਿਸ਼ਵਾਸ ਵੀ ਦਿਤਾ।
ਇਸ ਸੰਬਧੀ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਕਮੇਟੁ ਦੇ ਸੀਨੀਅਰ ਆਗੂਆ ਜਸਬੀਰ ਸਿੰਘ ਪਾਲ, ਹਰਵਿੰਦਰ ਸਿੰਘ, ਰਾਜ ਸਿੰਘ ਟੋਡਰਵਾਲ, ਅਜੈਬ ਸਿੰਘ, ਕਰਨੈਲ ਸਿੰਘ, ਬਲਦੇਵ ਭਾਰਤੀ,ਹਰਜੰਸ ਸਿੰਘ, ਮਾਗੇ ਰਾਮ,ਕੁਲਵਿੰਦਰ ਸਿੰਘ ਬੋਦਲ, ਬਲਰਾਜ ਕੁਮਾਰ, ਅਮਰਜੀਤ ਸਿੰਘ ਖਟਕੜ, ਹਰਵਿੰਦਰ ਭੱਠਲ, ਜਗਾ ਸਿੰਘ, ਮਨੋਹਰ ਲਾਲ ਅਦਿ ਨੇ ਸਰਕਾਰ ਨੂੰ ਤਾੜਨਾ ਕੀਤੀ ਕਿ ਬਲਬੀਰ ਸਿੰਘ ਆਲਮਪੁਰ ਵਿਰੁੱਧ ਕੇਸ ਰਦ ਕਰੇ ਵਰਨਾ ਜੁਆਇੰਟ ਐਕਸ਼ਨ ਕਮੇਟੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ, ਜਿਸ ਤੋ ਨਿਕਲਣ ਵਾਲਿਆ ਨਤੀਜਿਆ ਦੀ ਜਿਮੇਦਾਰ ਸਰਕਾਰ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly