ਸ਼ਾਮ ਚੁਰਾਸੀ, (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਪੀਰ ਬਾਬਾ ਭੰਗਾਰੀ ਸ਼ਾਹ, ਪੰਜ ਪੀਰ ਅਤੇ ਪੀਰ ਬਾਬਾ ਨਿਜ਼ਾਮੂਦੀਨ ਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਹਰਿਆਣਾ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਦਰਬਾਰ ਦੇ ਸੇਵਾਦਾਰ ਸ. ਭੁਪਿੰਦਰ ਸਿੰਘ ਜੀ ਦੀ ਦੇਖ ਰੇਖ ਹੇਠ ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਕਰਵਾਇਆ ਗਿਆ । ਇਸ ਮੌਕੇ ਧਾਰਮਿਕ ਰਸਮਾਂ ਝੰਡਾ ਅਤੇ ਚਾਦਰਪੋਸ਼ੀ ਨੂੰ ਵੱਖ ਵੱਖ ਦਰਬਾਰਾਂ ਦੇ ਸੰਤ ਮਹਾਂਪੁਰਸ਼ਾ ਫ਼ਕੀਰਾਂ ਨੇ ਸਾਂਝੇ ਤੌਰ ਤੇ ਅਦਾ ਕੀਤਾ ।
ਇਸ ਮਹਿਫ਼ਲ ਦਾ ਆਗਾਜ਼ ਉਸਤਾਦ ਕੱਵਾਲ ਕਰਾਮਤ ਫ਼ਕੀਰ ਮਲੇਰਕੋਟਲਾ ਦੀ ਪਾਰਟੀ ਨੇ ਆਪਣੇ ਸੂਫ਼ੀਆਨਾ ਕਲਾਮ ਗਾ ਕੇ ਕੀਤਾ । ਜਿਸ ਦੇ ਬਾਅਦ ਗਾਇਕ ਬੂਟਾ ਮੁਹੰਮਦ , ਸੁਰਿੰਦਰ ਲਾਡੀ, ਦਲਵਿੰਦਰ ਦਿਆਲਪੁਰੀ, ਕੁਲਵਿੰਦਰ ਕਿੰਦਾ, ਚਰਨਪ੍ਰੀਤ ਚੰਨੀ, ਕੁਲਦੀਪ ਚੁੰਬਰ, ਰਾਜਨ ਅਲਾਵਲਪੁਰੀ, ਬਲਵਿੰਦਰ ਸੋਨੂੰ, ਐਸ ਬੰਗਾ, ਸਰਬਜੀਤ ਫੁੱਲ ,ਬੂਟਾ ਮੁਹੰਮਦ, ਮਿਸ ਸੋਨੀਆ ,ਐਂਕਰ ਦਿਨੇਸ਼ ,ਪੀ ਐਸ ਬਿੱਲਾ, ਰਫੀ ਸਾਈਂ ,ਕੁਲਜਿੰਦਰ ਬੈਂਸ, ਸੋਹਣ ਸ਼ੰਕਰ, ਪੰਮੀ ਨਸਰਾਲਾ, ਕੇ ਕੇ ਕੁਲਦੀਪ , ਰਿਕ ਨੂਰ , ਬੀ ਕੇ ਮਾਨ ,ਕੁਲਦੀਪ ਮਾਹੀ , ਬੂਰਾ ਬੌਸ ਸਮੇਤ ਕਈ ਹੋਰ ਗਾਇਕਾਂ ਨੇ ਆਪਣੇ ਆਪਣੇ ਕਲਾਮ ਗਾ ਕੇ ਹਾਜ਼ਰੀ ਭਰੀ ।
ਇਸ ਮੌਕੇ ਮਾਈ ਕਿਰਨਾ ਮਹੰਤ ਰਾਮਾ ਮੰਡੀ , ਸੋਨੀਆ ਮਹੰਤ ਫਗਵਾੜਾ , ਰਜਨੀ ਮਹੰਤ ਭੁਲੱਥ, ਧਰਮਵੀਰ ਕਾਲੀਆ ਭੁਲੱਥ, ਬੀਬੀ ਅਮਰਜੀਤ ਕੌਰ, ਸ੍ਰੀ ਜਸਬੀਰ ਸਿੰਘ, ਸ. ਗੁਰਨਾਮ ਸਿੰਘ , ਬਾਬਾ ਓਮ ਪ੍ਰਕਾਸ਼ ਕੱਕੋਂ ,ਬਾਬਾ ਸੁਖਵਿੰਦਰ ਸਿੰਘ ਕਾਹਲੋਂ , ਬਾਬਾ ਗੋਰਾ ਸਾਂਈ , ਸ਼ੋਕੀ ਬਾਬਾ ਬਾਗਪੁਰ , ਮਨੂ ਬਾਬਾ ਜਲੰਧਰ ,ਸ਼ਾਦੀ ਲਾਲ ਆਨੰਦ ਹਰਿਆਣਾ , ਮਨੋਹਰ ਧਾਰੀਵਾਲ ਗਾਇਕ ਤੇ ਅਦਾਕਾਰ ਸਮੇਤ ਹੋਰ ਮਹਾਂਪੁਰਸ਼ਾਂ ਨੇ ਦਰਬਾਰ ਤੇ ਹਾਜ਼ਰੀ ਭਰਦਿਆਂ ਸਜਦਾ ਸਲਾਮ ਕੀਤਾ । ਸਟੇਜ ਦਾ ਸੰਚਾਲਨ ਕੁਲਦੀਪ ਚੁੰਬਰ ਅਤੇ ਐਂਕਰ ਦਿਨੇਸ਼ ਵਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ । ਆਖਰ ਵਿੱਚ ਆਏ ਸਭ ਮੇਲਿਆਂ ਦਾ ਦਰਬਾਰ ਦੇ ਸੇਵਾਦਾਰ ਭੁਪਿੰਦਰ ਸਿੰਘ ਗੜ੍ਹੀਆਦੋ ਵਲੋਂ ਧੰਨਵਾਦ ਕੀਤਾ ਗਿਆ । ਆਈ ਸੰਗਤ ਵਿਚ ਲੰਗਰ ਅਤੁੱਟ ਵਰਤਾਏ ਗਏ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly