*ਮਾਂ-ਬੋਲੀ ਦੀ ਹੋਂਦ*

ਸ ਜਪਰੈਨ ਸਿੰਘ 
(ਸਮਾਜ ਵੀਕਲੀ) 
A B C ਦਾ ੳ ਅ ੲ ਨਾਲ ਪੈ ਗਿਆ ਪਾੜਾ
ੳ ਅ ੲ ਨੇ ਤਾਂ ਕਦੇ ਰੱਖਿਆ ਨਾ A B C ਨਾਲ ਸਾੜਾ।
ਹੋਂਦ ਬਚਾਉਣ ਲਈ ਮਾਂ ਬੋਲੀ ਦੇ ਰਾਖਿਆਂ ਦਾ ਕੱਢਿਆ ਹਾੜਾ
ੳ ਅ ੲ ਬਣਿਆ ਰਿਹਾ ਨਿਮਾਣਾ ਫੇਰ ਵੀ ਆਖਣ ਮਾੜਾ।।
ੳ ਅ ੲ ਨੂੰ ਲੱਗੀ ਨਜ਼ਰ ਕਿਸੇ ਦੀ ਕਰੋ ਇਸ ਦਾ ਝਾੜਾ
ਜੇ ਤੁਸੀ ਬੋਲ ਨਾ ਵਿਚਾਰਿਆ
ੳ ਅ ੲ ਬੋਲਣ ਤੇ ਲੱਗਣਾ ਭਾੜਾ।।
ਮਾਂ ਬੋਲੀ ਵਿਸਰ ਜਾਣੀ  A B C ਦਾ ਰੰਗ ਚੜ੍ਹ ਜਾਣਾ ਗਾੜਾ
ਫੇਰ ਪੰਜਾਬ ਵਿੱਚ ਪੰਜਾਬੀ  ਮਾ-ਬੋਲੀ ਨੂੰ ਮਿਲਣਾ ਵਾੜਾ।।
ਸ ਜਪਰੈਨ ਸਿੰਘ 
ਸ੍ਰੀ ਅੰਮ੍ਰਿਤਸਰ ਸਾਹਿਬ।
Previous articleਬਸਪਾ ਸੂਬਾ ਪ੍ਰਧਾਨ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚ ਕੇ ਕੀਤਾ ਸਮਰਥਨ
Next articleਆਰ.ਸੀ.ਐਫ ਇੰਪਲਾਈਜ਼ ਯੂਨੀਅਨ ਨੇ ਯੂਨੀਅਨ ਮਾਨਤਾ ਪ੍ਰਾਪਤ ਚੋਣਾਂ ਲਈ ਰੇਲਵੇ ਕਰਮਚਾਰੀਆਂ ਨੂੰ ਕੀਤਾ ਜਾਗਰੂਕ, ਐਡਮਿਨ ਬਲਾਕ ਵਿੱਚ 5 ਦਿਨ ਦਾ ਹਫ਼ਤਾ ਲਾਗੂ ਕਰਵਾਉਣ ਲਈ ਸੰਘਰਸ਼ ਕਰਾਂਗੇ- ਸਰਵਜੀਤ ਸਿੰਘ