ਈ ਟੀ ਟੀ ਅਧਿਆਪਕ ਯੂਨੀਅਨ ਵੱਲੋਂ ਸਘੰਰਸ਼ ਲਈ ਰੂਪ ਰੇਖਾ ਉਲੀਕੀ ਗਈ

ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲਦੇ ਹੀ ਰਛਪਾਲ ਸਿੰਘ ਵੜੈਚ ਨੇ ਜਥੇਬੰਦੀ ਵਿੱਚ ਫੂਕੀ ਨਵੀਂ ਰੂਹ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਈ ਟੀ ਟੀਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਜੂਮ ਐਪ ਦੁਆਰਾ ਹੋਈ। ਜਿਸ ਵਿੱਚ ਪੰਜਾਬ ਭਰ ਤੋਂ ਸੂਬਾ ਕਮੇਟੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੇ ਭਾਗ ਲਿਆ। ਸੂਬਾ ਪ੍ਰਧਾਨ ਰਸ਼ਪਾਲ ਸਿੰਘ ਵੜੈਚ ਨੇ ਦੱਸਿਆ ਕਿ ਅਧਿਆਪਕਾਂ ਦੇ ਅਹਿਮ ਵਿਭਾਗੀ ਮਸਲੇ ਜਿਨ੍ਹਾਂ ਵਿੱਚ ਮਾਸਟਰ ਕੇਡਰ ਦੀ ਪ੍ਰਮੋਸ਼ਨ, ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੇ ਸੀ ਪੀ ਐੱਫ ਦੇ ਬਕਾਏ, ਸੀਨੀਆਰਤਾ ਸੂਚੀਆਂ ਚ ਸੋਧ , ਬਦਲੀਆਂ ਲਾਗੂ ਕਰਨ, ਨਵੀਂ ਭਰਤੀ ਜਲਦ ਕਰਨ ਆਦਿ ਮੰਗਾਂ ਲਈ ਜਥੇਬੰਦੀ ਲਗਾਤਾਰ ਸਿੱਖਿਆ ਮੰਤਰੀ ਤੋਂ ਪੈਨਲ ਮੀਟਿੰਗ ਦੀ ਮੰਗ ਕਰ ਰਹੀ ਹੈ ।

ਪਰ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ। ਇਸ ਲਈ ਜਥੇਬੰਦੀ ਨੇ ਅਗਲੇ ਹਫ਼ਤੇ ਜ਼ੋਨ ਪੱਧਰ ਤੇ ਮੀਟਿੰਗਾਂ ਕਰਕੇ ਸੰਘਰਸ਼ ਦੇ ਮੈਦਾਨ ਚ ਕੁੱਦਣ ਦਾ ਫ਼ੈਸਲਾ ਕੀਤਾ ਹੈ । ਕਿਉਂਕਿ ਜੇਕਰ ਸਰਕਾਰ ਗੱਲਬਾਤ ਦਾ ਰਾਹ ਨਹੀਂ ਬਣਾਉਣਾ ਚਾਹੁੰਦੀ ਤਾਂ ਉਨ੍ਹਾਂ ਕੋਲ ਸੰਘਰਸ਼ ਕਰਨ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਬਚਦਾ ਹੈ। ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ ਤੇ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ ਨੇ ਕਿਹਾ ਕਿ ਸਿੱਖਿਆ ਮੰਤਰੀ ਤੁਰੰਤ ਪੈਨਲ ਮੀਟਿੰਗ ਬੁਲਾ ਕੇ ਅਧਿਆਪਕਾਂ ਦੇ ਮਸਲੇ ਹੱਲ ਕਰਨ ਨਹੀਂ ਤਾਂ ਜੂਮ ਮੀਟਿੰਗਾਂ ਰਾਹੀਂ ਕਾਡਰ ਦੀ ਲਾਮਬੰਦੀ ਕਰਕੇ ਅਗਲਾ ਸੰਘਰਸ਼ ਆਰੰਭ ਕੀਤਾ ਜਾਵੇਗਾ।

ਇਸ ਮੌਕੇ ਸੂਬਾ ਸਕੱਤਰ ਜਨਰਲ ਬੂਟਾ ਸਿੰਘ ਮੋਗਾ, ਪ੍ਰੈਸ ਸਕੱਤਰ ਰਾਜੇਸ਼ ਬੁਢਲਾਡਾ, ਮਾਝਾ ਜ਼ੋਨ ਦੇ ਪ੍ਰਧਾਨ ਉਂਕਾਰ ਸਿੰਘ ਗੁਰਦਾਸਪੁਰ, ਮਾਲਵਾ ਜ਼ੋਨ ਦੇ ਪ੍ਰਧਾਨ ਸੰਪੂਰਨ ਸਿੰਘ ਵਿਰਕ, ਵਿਪਨ ਲੋਟਾ ਫ਼ਿਰੋਜ਼ਪੁਰ ,ਮਨਮੀਤ ਰਾਏ ਮੋਗਾ ,ਕੁਲਦੀਪ ਸੱਭਰਵਾਲ ਫ਼ਾਜ਼ਿਲਕਾ, ਸ਼ਿਵਰਾਜ ਸਿੰਘ ਜਲੰਧਰ, ਜਗਤਾਰ ਸਿੰਘ ਮਨੈਲਾ ਫਤਹਿਗਡ਼੍ਹ ਸਾਹਿਬ, ਸੋਮਨਾਥ ਹੁਸ਼ਿਆਰਪੁਰ, ਗੁਰਿੰਦਰ ਗੁਰਮ ਸ੍ਰੀ ਫਤਹਿਗਡ਼੍ਹ ਸਾਹਿਬ ,ਅਨੂਪ ਸ਼ਰਮਾ ਪਟਿਆਲਾ, ਦਲਜੀਤ ਸਿੰਘ ਸੈਣੀ ਕਪੂਰਥਲਾ, ਸਾਹਿਬ ਰਾਜਾ ਕੋਹਲੀ, ਰਾਮ ਚੌਧਰੀ ਨਵਾਂਸ਼ਹਿਰ, ਧਰਿੰਦਰ ਬੱਧਣ ,ਬਲਵੀਰ ਸਿੰਘ ਮੁਹਾਲੀ ਤੋਂ ਵਰਿੰਦਰ ਅਮਰ ਫ਼ਰੀਦਕੋਟ ਆਦਿ ਮੌਜੂਦ ਸਨ ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੁੱਲ
Next articleਕੇਜਰੀਵਾਲ ਦੀ ਪਹਿਲੀ ਗਰੰਟੀ ਨੇ ਹੀ ਕਰਤੀ ਪੰਜਾਬ ਵਿਚ ਜਨਰਲ ਵਰਗ ਦੀ ਛਾਂਟੀ ਕਿਉਂ ?- ਸੂਬੇਦਾਰ ਜਗਦੀਸ਼ ਕਵਾਤਰਾ