ਫਿਲੋਰ ਗੁਰਾਇਆ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਐਨ ਆਰ ਆਈ ਵੀਰਾਂ ਗਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਪਿੰਡ ਢੰਡਾ ਦੇ ਸਹਿਯੋਗ ਨਾਲ ਸਰਦਾਰ ਰਣਜੀਤ ਸਿੰਘ ਢੰਡਾ ਪ੍ਰਧਾਨ ਇੰਗਲੈਂਡ ਕਬੱਡੀ ਫ਼ੈੱਡਰੇਸ਼ਨ ਦੀ ਦੇਖ ਰੇਖ ਹੇਠ ਅੱਠਵਾਂ ਕਬੱਡੀ ਕੱਪ ਪਿੰਡ ਢੰਡਾ ਨਜ਼ਦੀਕ ਗੁਰਾਇਆ ਤਹਿਸੀਲ ਫਿਲੌਰ ਜਿਲਾ ਜਲੰਧਰ ਵਿਖੇ 24 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਕਬੱਡੀ ਕੱਪ ਵਿੱਚ 7 ਲੱਖ ਦੀ ਰੇਡ ਤੇ 7 ਲੱਖ ਦੇ ਮਹਿੰਗੇ ਜੱਫੇ ਲੱਗਦੇ ਹਨ।
ਪੰਜਾਬ ਦੇ ਕਬੱਡੀ ਕੱਪਾਂ ਵਿੱਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ। ਇਸ ਕਬੱਡੀ ਕੱਪ ਸਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਢੰਡਾ ਪ੍ਰਧਾਨ ਇੰਗਲੈਂਡ ਕਬੱਡੀ ਫ਼ੈੱਡਰੇਸ਼ਨ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਨੌਰਥ ਇੰਡੀਆ ਕਬੱਡੀ ਫ਼ੈੱਡਰੇਸ਼ਨ ਦੀਆਂ ਅੱਠ ਚੌਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਜਿਸਦਾ ਉਦਘਾਟਨ ਸਰਦਾਰ ਕੁਲਵੰਤ ਸਿੰਘ ਹੀਰ ਐਸ ਐਸ ਪੀ ਜਲੰਧਰ ਵਲੋਂ ਕੀਤਾ ਜਾਵੇਗਾ। ਇਸ ਕਬੱਡੀ ਕੱਪ ਦਾ ਪਹਿਲਾ ਇਨਾਮ 250000 ਰੁਪਏ ਸਵ ਸਰਦਾਰ ਠਾਕੁਰ ਸਿੰਘ ਲੰਬੜਦਾਰ ਦੇ ਪਰਿਵਾਰ ਵਲੋਂ ਦਿੱਤਾ ਜਾਵੇਗਾ। ਦੂਸਰਾ ਇਨਾਮ 175000 ਰੁਪਏ ਸਵ ਸਰਦਾਰ ਦਰਬਾਰਾ ਸਿੰਘ ਦੇ ਪਰਿਵਾਰ ਵਲੋਂ ਦਿੱਤਾ ਜਾਵੇਗਾ।
ਸਰਦਾਰ ਮਨਜਿੰਦਰ ਸਿੰਘ ਵਲੋਂ ਦੋ ਸੈਮੀਫ਼ਾਈਨਲ ਮੈਚਾਂ ਦੇ ਬੈਸਟ ਰੇਡਰ ਜਾਫੀਆਂ ਨੂੰ 124000 ਰੁਪਏ ਦੇ ਇਨਾਮ ਦਿੱਤੇ ਜਾਣਗੇ। ਕਬੱਡੀ ਕੱਪ ਦੇ ਫਾਈਨਲ ਮੈਚ ਦੇ ਬੈਸਟ ਰੇਡਰ ਤੇ ਜਾਫੀ ਨੂੰ ਦੋ ਲੱਖ ਰੁਪਏ ਦੇ ਇਨਾਮ ਕਬੱਡੀ ਪਰਮੋਟਰ ਸੱਬਾ ਥਿਆੜਾ ਅਮਰੀਕਾ ਵਲੋਂ ਦਿੱਤੇ ਜਾਣਗੇ। ਰਵਿੰਦਰ ਸਿੰਘ ਵਿਰਕ ਵਲੋਂ ਦਰਸਕਾ ਲਈ ਫਰੀ ਕੂਪਨ ਦਿੱਤੇ ਜਾਣਗੇ। ਜਿਹਨਾਂ ਦਾ ਇਨਾਮ ਮੋਟਰਸਾਇਕਲ ਤੇ 7 ਐਲ ਈਡੀਜ ਹੋਣਗੀਆਂ। ਸੁੱਖਾ ਮਾਨ ਕਨੇਡਾ ਦੇ ਪਰਿਵਾਰ ਵਲੋਂ ਕਬੱਡੀ ਕੱਪ ਵਿੱਚ ਸਾਰਾ ਦਿਨ ਗੁਰੂ ਦਾ ਅਤੁੱਟ ਲੰਗਰ ਲਗਾਇਆ ਜਾਵੇਗਾ। ਇਸ ਕਬੱਡੀ ਕੱਪ ਲਈ ਖੇਡ ਪ੍ਰੇਮੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਸਾਰੇ ਜਰੂਰ ਹੁੰਮ ਹੁੰਮਾਕੇ ਪੁਜਿਉ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly